19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡਾ. ਦਰਦੀ ਵਲੋਂ ‘ਕੇਅਰ ਐਂਡ ਕਿਊਰ ਮੈਡੀਕੋਜ਼’ ਦਾ ਉਦਘਾਟਨ

ਹੁਸ਼ਿਆਰਪੁਰ, 18 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗੋਬਿੰਦ ਨਗਰ (ਮੁਹੱਲਾ ਫ਼ਤਿਹਗੜ੍ਹ) ’ਚ ਖੁੱਲ੍ਹੇ ‘ਕੇਅਰ ਐਂਡ ਕਿਊਰ ਮੈਡੀਕੋਜ਼’ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਹੱਡੀਆਂ ਦੇ ਮਾਹਿਰ ਡਾਕਟਰ ਤੇ ਪ੍ਰਕਾਸ਼ ਹਸਪਤਾਲ ਦੇ ਐਮ.

ਅਜੀਤ ਡੈਸਕ 19-10-2026
ਹੁਸ਼ਿਆਰਪੁਰ, 18 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗੋਬਿੰਦ ਨਗਰ (ਮੁਹੱਲਾ ਫ਼ਤਿਹਗੜ੍ਹ) ’ਚ ਖੁੱਲ੍ਹੇ ‘ਕੇਅਰ ਐਂਡ ਕਿਊਰ ਮੈਡੀਕੋਜ਼’ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਹੱਡੀਆਂ ਦੇ ਮਾਹਿਰ ਡਾਕਟਰ ਤੇ ਪ੍ਰਕਾਸ਼ ਹਸਪਤਾਲ ਦੇ ਐਮ. ਡੀ. ਡਾ. ਐੱਸ. ਐੱਸ. ਦਰਦੀ ਵਲੋਂ ਮੈਡੀਕੋਜ਼ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਐੱਸ. ਐਮ. ਓ. ਡਾ. ਜਸਵੀਰ ਸਿੰਘ, ਡਾ. ਐਚ. ਐੱਸ. ਗਰਗ ਸਰਜਨ, ਕੰਵਰ ਹਸਪਤਾਲ ਤੋਂ ਡਾ. ਜਸਵੀਰ ਕੌਰ ਅਤੇ ਡਾ. ਵਜਿੰਦਰ ਕੰਵਰ ਤੇ ਡਾ. ਰਿਪੂਦਮਨ ਸਿੰਘ ਦਰਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸੁਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੈਡੀਕੋਜ਼ ’ਤੇ ਹਰ ਵੀਰਵਾਰ ਸਵੇਰੇ 8 ਤੋਂ 10 ਵਜੇ ਤੱਕ ਮੇਰਾ ਗਾਓ ਮੇਰਾ ਦੇਸ਼ ਵੈੱਲਫੇਅਰ ਸੁਸਾਇਟੀ 13-13 ਦੀ ਸਹਾਇਤਾ ਨਾਲ ਪੂਰੇ ਸਰੀਰ ਦਾ ਟੈੱਸਟ ਸਿਰਫ਼ 1300 ਰੁਪਏ ’ਚ, ਲੀਵਰ ਫਾਇਵਰੋਸਿਸ ਸਕੈਨ 650 ਰੁਪਏ ਅਤੇ ਬੀ. ਐਮ. ਡੀ. ਟੈੱਸਟ ਸਿਰਫ਼ 200 ਰੁਪਏ ’ ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਹੋਰ ਲੋੜਵੰਦਾਂ ਦੀ ਸਹਾਇਤਾ ਤੇ ਸਮਾਜ ਭਲਾਈ ਦੇ ਕੰਮਾਂ ’ਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਮਿਹਨਤੀ ਵਰਕਰਾਂ ਦਾ ਸਤਿਕਾਰ ਕੀਤਾ-ਹਰਜਿੰਦਰ ਸਿੰਘ ਧਾਮੀ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪੁਰਾਣਾ ਤਲਵਾੜਾ ਵਿਖੇ ਲਗਵਾਈ ਰਾਮ ਲੀਲ੍ਹਾ ’ਚ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।