ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ
ਗੜ੍ਹਦੀਵਾਲਾ, 17 ਅਕਤੂਬਰ (ਚੱਗਰ)-ਬਾਬਾ ਅਵਤਾਰ ਨਾਥ ਚਠਿਆਲਿਆਂ ਵਾਲਿਆਂ ਦੇ ਆਸ਼ੀਰਵਾਦ ਨਾਲ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਹੜੀ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਦੇ ਚੇਅਰਮੈਨ ਮੁਨਿੰਦਰ ਕੁਮਾਰ ਤੇ ਪ੍ਰਧਾਨ ਯੋਗੇਸ਼ ਸਪਰਾ ਦੀ ਅਗਵਾਈ ਹੇਠ ਕਸਬੇ ਦੇ ਪ੍ਰਾਚੀਨ ਅਤੇ ਇਤਿਹਾਸਕ ਮਹਿਖਾਸੁਰ ਮਰਦਿਨੀ ਦੇਵੀ ਮੰਦਰ ਤੋਂ ਆਰੰਭ ਹੋ ਕੇ ਵੱਖ-ਵੱਖ ਬਾਜ਼ਾਰਾਂ ਤੇ ਮੇਨ ਸੜਕ ਤੋਂ ਹੁੰਦੀ ਹੋਈ ਰਾਮ-ਲੀਲ੍ਹਾ ਮੈਦਾਨ ਪਹੁੰਚੀ।
ਗੜ੍ਹਦੀਵਾਲਾ, 17 ਅਕਤੂਬਰ (ਚੱਗਰ)-ਬਾਬਾ ਅਵਤਾਰ ਨਾਥ ਚਠਿਆਲਿਆਂ ਵਾਲਿਆਂ ਦੇ ਆਸ਼ੀਰਵਾਦ ਨਾਲ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਹੜੀ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਦੇ ਚੇਅਰਮੈਨ ਮੁਨਿੰਦਰ ਕੁਮਾਰ ਤੇ ਪ੍ਰਧਾਨ ਯੋਗੇਸ਼ ਸਪਰਾ ਦੀ ਅਗਵਾਈ ਹੇਠ ਕਸਬੇ ਦੇ ਪ੍ਰਾਚੀਨ ਅਤੇ ਇਤਿਹਾਸਕ ਮਹਿਖਾਸੁਰ ਮਰਦਿਨੀ ਦੇਵੀ ਮੰਦਰ ਤੋਂ ਆਰੰਭ ਹੋ ਕੇ ਵੱਖ-ਵੱਖ ਬਾਜ਼ਾਰਾਂ ਤੇ ਮੇਨ ਸੜਕ ਤੋਂ ਹੁੰਦੀ ਹੋਈ ਰਾਮ-ਲੀਲ੍ਹਾ ਮੈਦਾਨ ਪਹੁੰਚੀ। ਜਿਥੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦੀਆਂ ਰਸਮਾਂ ਬਹੁਤ ਹੀ ਧੂਮਧਾਮ ਨਾਲ ਨਿਭਾਈਆਂ ਗਈਆਂ। ਇਸ ਦੌਰਾਨ ਸ਼ਰਧਾਲੂਆਂ ਵਲੋਂ ਵੱਖ-ਵੱਖ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਸਮੇਤ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਦੁਸਹਿਰਾ ਕਮੇਟੀ ਵਲੋਂ ਯਾਤਰਾ ਵਿਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਨੰਦ ਲਾਲ ਗੋਗਨਾ, ਅਜੈ ਗੋਗਨਾ, ਜਨਰਲ ਸਕੱਤਰ ਨਰਿੰਦਰ ਰਾਜਪੂਤ ਸੋਨੂੰ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਸਾਬਕਾ ਕੌਂਸਲਰ ਸੁਦੇਸ਼ ਕੁਮਾਰੀ ਟੋਨੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਬਾਬਾ ਤਲਵਾੜ, ਪ੍ਰਦੀਪ ਰਿਹਾਨ ਸੋਨੂੰ, ਤਰਸੇਮ ਲਾਲ, ਅਜੀਤ ਕੁਮਾਰ ਘੁੱਕਾ, ਰਾਮ ਕੁਮਾਰ, ਕਮਲ ਭਾਰਗਵ, ਧਰਮਿੰਦਰ ਲੱਡੂ, ਸਲਮਾਨ ਖਾਨ, ਗੋਪਾਲ ਐਰੀ, ਪੰਕਜ ਸੈਣੀ, ਕਾਰਤਿਕ, ਅੰਕਿਤ, ਰੋਹਿਤ ਦਾਨਾ, ਰੋਹਿਤ ਕਾਲੂ, ਸੌਰਵ ਮਿਨਹਾਸ, ਸੁਸ਼ੀਲ ਕੁਮਾਰ ਝਾ, ਅਰਜਨ ਸ਼ਰਮਾ, ਡੀ. ਕਰਨ, ਪ੍ਰਿੰਸ, ਵਿਨੈ ਸੇਠ, ਜਾਨੂ ਕੁਮਰਾ, ਵਿਕਾਸ ਵਰਮਾ ਆਦਿ ਹਾਜ਼ਰ ਸਨ।