19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੀ. ਐੱਚ. ਸੀ. ਹਾਜੀਪੁਰ ’ਚ ਪਾਰਕਿੰਗ ਪਰਚੀ ਵਸੂਲੀ ਦਾ ਮਾਮਲਾ ਭਖਿਆ

ਹਾਜੀਪੁਰ, 17 ਅਕਤੂਬਰ (ਪੁਨੀਤ ਭਾਰਦਵਾਜ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ.

ਸੀ. ਐੱਚ. ਸੀ. ਹਾਜੀਪੁਰ ਵਿਖੇ ਪਾਰਕਿੰਗ ਪਰਚੀ ਦੇ ਮਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਢਾਡੇਕਟਵਾਲ, ਕਿਰਪਾਲ ਸਿੰਘ ਗੇਰਾ, ਕਿਸ਼ੋਰੀ ਲਾਲ ਤੇ ਹੋਰ। ਤਸਵੀਰ : ਪੁਨੀਤ ਭਾਰਦਵਾਜ 18-10-2026
ਹਾਜੀਪੁਰ, 17 ਅਕਤੂਬਰ (ਪੁਨੀਤ ਭਾਰਦਵਾਜ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ. ਸੀ.) ਹਾਜੀਪੁਰ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਵਾਹਨਾਂ ਦੀ ਪਾਰਕਿੰਗ ਦੇ ਨਾਂਅ ’ਤੇ ਪਰਚੀ ਰਾਹੀਂ ਫ਼ੀਸ ਵਸੂਲਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਮੇਂ ਪਾਰਕਿੰਗ ਪ੍ਰਬੰਧਾਂ ਤੇ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਸਵਾਲ ਉੱਠਣ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਦੱਸਿਆ ਕਿ ਸੀ. ਐੱਚ. ਸੀ. ਹਾਜੀਪੁਰ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਲਈ ਪ੍ਰਮੁੱਖ ਸਰਕਾਰੀ ਸਿਹਤ ਸੰਸਥਾ ਹੈ ਇਥੇ ਲੋਕ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਵਾਹਨ ਖੜ੍ਹੇ ਕਰਨ ਬਦਲੇ ਪਾਰਕਿੰਗ ਪਰਚੀ ਕੱਟ ਕੇ ਫ਼ੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਦੇ ਅਨੁਸਾਰ ਸਿਹਤ ਕੇਂਦਰ ਅੰਦਰ ਪਾਰਕਿੰਗ ਲਈ ਕੋਈ ਸਪੱਸ਼ਟ ਹੱਦਬੰਦੀ ਵਾਲੀ ਜਗ੍ਹਾ ਵੀ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਇਸ ਪ੍ਰਬੰਧ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਕਿੰਗ ਕਰਿੰਦਿਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਪਰਚੀਆਂ ’ਤੇ ਵਾਹਨਾਂ ਦੇ ਹਿਸਾਬ ਨਾਲ ਨਿਰਧਾਰਿਤ ਫ਼ੀਸ ਨਹੀਂ ਛਾਪੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਕਿੰਗ ਕਰਿੰਦਿਆਂ ਵਲੋਂ ਕਥਿਤ ਧੱਕੇਸ਼ਾਹੀ ਕਰਨ, ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਤੇ ਸੀਟਾਂ ਪਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਵੀ ਦੋਸ਼ ਲਾਏ। ਗੁਰੂ ਨਾਨਕ ਸੇਵਾ ਸੁਸਾਇਟੀ ਦੇ ਸੇਵਾਦਾਰ ਕਿਰਪਾਲ ਸਿੰਘ ਗੇਰਾ, ਗਰਾਮ ਪੰਚਾਇਤ ਹਾਜੀਪੁਰ ਦੇ ਸਰਪੰਚ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਸ਼ੋਰੀ ਲਾਲ ਨੇ ਕਿਹਾ ਕਿ ਪਾਰਕਿੰਗ ਫ਼ੀਸ ਵਸੂਲਣ ਸੰਬੰਧੀ ਪੰਚਾਇਤ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਤੇ ਪਿਛਲੇ ਸਮੇਂ ਦੌਰਾਨ ਕੁਝ ਦਿਨਾਂ ਲਈ ਉਗਰਾਹੀ ਬੰਦ ਵੀ ਕਰਵਾਈ ਗਈ ਸੀ ਪਰ ਮੁੜ ਆਰੰਭ ਲਈ ਗਈ। ਅਮਰਜੀਤ ਸਿੰਘ ਢਾਡੇਕਟਵਾਲ, ਕਿਰਪਾਲ ਸਿੰਘ ਗੇਰਾ, ਸਰਪੰਚ ਕਿਸ਼ੋਰੀ ਲਾਲ ਆਦਿ ਨੇ ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਤੋਂ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕਰਦਿਆਂ ਪਾਰਕਿੰਗ ਵਸੂਲੀ ਅਤੇ ਕਥਿਤ ਧੱਕੇਸ਼ਾਹੀ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਯੂਥ ਕਾਂਗਰਸ ਪਰਮਵੀਰ ਸਿੰਘ ਢਾਡੇਕਟਵਾਲ, ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਕੁਲਦੀਪ ਸਿੰਘ ਹਾਜੀਪੁਰ, ਜੁੰਮਾ ਬਾਬਾ, ਖੜਕ ਸਿੰਘ ਸਿੱਬੋਚੱਕ, ਅਜਾਇਬ ਸਿੰਘ ਬੇਲਾ ਸਰਿਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਕੋਠੀ ਦਾ ਘਿਰਾਓ ਭਲਕੇ-ਭਿੰਡਰ ਅਗਲੀ ਖ਼ਬਰ 9 ਵੀਂ ਤੇ 11ਵੀਂ ’ਚ ਦਾਖ਼ਲੇ ਲਈ ਅਰਜ਼ੀ ਜਮ੍ਹਾਂ ਕਰਵਾਉਣ ਦੀ ਮਿਤੀ ’ਚ 22 ਤੱਕ ਦਾ ਵਾਧਾ-ਪ੍ਰਿੰ: ਦੁੱਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।