17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੁਨਿਆਰੇ ਦਾ ਧਿਆਨ ਭਟਕਾ ਕੇ ਚੋਰ ਗਹਿਣੇ ਲੈ ਕੇ ਹੋਇਆ ਫ਼ਰਾਰ

ਰਾਮਗੜ੍ਹ ਸੀਕਰੀ, 16 ਅਕਤੂਬਰ (ਕਟੋਚ)-ਬਲਾਕ ਤਲਵਾੜਾ ਅਧੀਨ ਪੈਂਦੇ ਕਸਬਾ ਅਮਰੋਹ ਵਿਖੇ ਇਕ ਜਵੈਲਰ ਦੀ ਦੁਕਾਨ ’ਤੇ ਨਕਲੀ ਗਾਹਕ ਬਣਾ ਕੇ ਆਇਆ ਇਕ ਚੋਰ ਕਰੀਬ 4 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਪੀੜਤ ਦੁਕਾਨਦਾਰ ਸਤਪਾਲ ਸਿੰਘ ਪੁੱਤਰ ਗਿਆਨ ਚੰਦ ਨੇ ‘ਅਜੀਤ’ ਨੂੰ ਦੱਸਿਆ ਕਿ ਬੀਤੇ ਦਿਨ ਦੁਪਹਿਰ ਕਰੀਬ 1 ਵਜੇ ਇਕ ਅਣਜਾਣ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ ਅਤੇ ਇਕ ਸੋਨੇ ਦਾ ਤਵੀਤ ਦਿਖਾਉਣ ਲਈ ਕਿਹਾ, ਜਿਸ ਉਪਰੰਤ ਉਸ ਨੇ ਕੁੱਝ ਹੋਰ ਗਹਿਣੇ ਦਿਖਾਉਣ ਲਈ ਕਿਹਾ।

ਅਜੀਤ ਡੈਸਕ 17-10-2026
ਰਾਮਗੜ੍ਹ ਸੀਕਰੀ, 16 ਅਕਤੂਬਰ (ਕਟੋਚ)-ਬਲਾਕ ਤਲਵਾੜਾ ਅਧੀਨ ਪੈਂਦੇ ਕਸਬਾ ਅਮਰੋਹ ਵਿਖੇ ਇਕ ਜਵੈਲਰ ਦੀ ਦੁਕਾਨ ’ਤੇ ਨਕਲੀ ਗਾਹਕ ਬਣਾ ਕੇ ਆਇਆ ਇਕ ਚੋਰ ਕਰੀਬ 4 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਪੀੜਤ ਦੁਕਾਨਦਾਰ ਸਤਪਾਲ ਸਿੰਘ ਪੁੱਤਰ ਗਿਆਨ ਚੰਦ ਨੇ ‘ਅਜੀਤ’ ਨੂੰ ਦੱਸਿਆ ਕਿ ਬੀਤੇ ਦਿਨ ਦੁਪਹਿਰ ਕਰੀਬ 1 ਵਜੇ ਇਕ ਅਣਜਾਣ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ ਅਤੇ ਇਕ ਸੋਨੇ ਦਾ ਤਵੀਤ ਦਿਖਾਉਣ ਲਈ ਕਿਹਾ, ਜਿਸ ਉਪਰੰਤ ਉਸ ਨੇ ਕੁੱਝ ਹੋਰ ਗਹਿਣੇ ਦਿਖਾਉਣ ਲਈ ਕਿਹਾ। ਇਸੇ ਦੌਰਾਨ ਉਸ ਨੇ ਮੇਰਾ ਧਿਆਨ ਭਟਕਾਇਆ ਤੇ ਕਰੀਬ 4 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਪੀੜਤ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਤਲਵਾੜਾ ਵਿਖੇ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਮਾਸਟਰ ਤਰਸੇਮ ਲਾਲ ਨਮਿਤ ਪਾਠ ਦੇ ਭੋਗ ਪਾਏ ਗਏ ਅਗਲੀ ਖ਼ਬਰ ਸੁਸਾਇਟੀ ਵਲੋਂ ਮਰੀਜ਼ ਦੇ ਇਲਾਜ ਲਈ ਵਿੱਤੀ ਸਹਾਇਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।