16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਸਬਾ ਸ਼ਾਮਚੁਰਾਸੀ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਧਰਨਾ

ਸ਼ਾਮਚੁਰਾਸੀ, 15 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਕਸਬਾ ਸ਼ਾਮਚੁਰਾਸੀ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ’ਤੇ ਧਰਨਾ ਲਗਾਇਆ। ਇਸ ਮੌਕੇ ਹੋਏ ਇਕੱਠ ਦੌਰਾਨ ਰਣਧੀਰ ਸਿੰਘ ਕਡਿਆਣਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੁੱਖ ਬੁਲਾਰਾ, ਸਰਬਜੀਤ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ, ਗੁਰਜਪਾਲ ਸਿੰਘ ਸੀਨੀਅਰ ਉਪ ਪ੍ਰਧਾਨ, ਤਰਸੇਮ ਸਿੰਘ, ਸਰਪੰਚ ਰਘਵੀਰ ਸਿੰਘ ਵਾਹਦ, ਨਰਿੰਦਰ ਸਿੰਘ ਵੋਲਟਾ, ਕੌਂਸਲਰ ਦਲਜਿੰਦਰ ਸੋਹਲ ਅਤੇ ਹੋਰਾਂ ਨੇ ਸੰਯੁਕਤ ਤੌਰ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਨੌਜਵਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਚਾਉਣ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਉਸ ਦਾ ਕਤਲ ਹੋਣਾ ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।

ਅਜੀਤ ਡੈਸਕ 16-10-2026
ਸ਼ਾਮਚੁਰਾਸੀ, 15 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਕਸਬਾ ਸ਼ਾਮਚੁਰਾਸੀ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ’ਤੇ ਧਰਨਾ ਲਗਾਇਆ। ਇਸ ਮੌਕੇ ਹੋਏ ਇਕੱਠ ਦੌਰਾਨ ਰਣਧੀਰ ਸਿੰਘ ਕਡਿਆਣਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੁੱਖ ਬੁਲਾਰਾ, ਸਰਬਜੀਤ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ, ਗੁਰਜਪਾਲ ਸਿੰਘ ਸੀਨੀਅਰ ਉਪ ਪ੍ਰਧਾਨ, ਤਰਸੇਮ ਸਿੰਘ, ਸਰਪੰਚ ਰਘਵੀਰ ਸਿੰਘ ਵਾਹਦ, ਨਰਿੰਦਰ ਸਿੰਘ ਵੋਲਟਾ, ਕੌਂਸਲਰ ਦਲਜਿੰਦਰ ਸੋਹਲ ਅਤੇ ਹੋਰਾਂ ਨੇ ਸੰਯੁਕਤ ਤੌਰ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਨੌਜਵਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਚਾਉਣ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਉਸ ਦਾ ਕਤਲ ਹੋਣਾ ਪੰਜਾਬ ਦੀ ਅਮਨ-ਕਾਨੂੰਨ ਵਿਵਸਥਾ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਤਰਸੇਮ ਸਿੰਘ, ਸਰਬਜੀਤ ਸਿੰਘ, ਪਵਨਦੀਪ ਸਿੰਘ, ਕੌਂਸਲਰ ਹੀਰਾ ਲਾਲ, ਸਰਵਣ ਸਿੰਘ, ਸੇਵਾ ਸਿੰਘ, ਰਘਵੀਰ ਸਿੰਘ, ਗੁਰਨੀਤ ਸਿੰਘ, ਦਵਿੰਦਰ ਸਿੰਘ ਕਡਿਆਣਾ, ਨਵਰਾਜ ਕਡਿਆਣਾ, ਦਿਲਰੋਜ ਸਿੰਘ, ਪ੍ਰਭ ਸਿੰਘ, ਮਾਸਟਰ ਮਹਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਮੀਤ ਪ੍ਰਧਾਨ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ ਕਾਲਕੱਟ, ਕਾਕਾ ਕਡਿਆਣਾ ਵੀ ਸ਼ਾਮਿਲ ਹੋਏ।
ਪਿਛਲੀ ਖ਼ਬਰ ਗੜ੍ਹਦੀਵਾਲਾ ਮੁਕੰਮਲ ਬੰਦ ਰਿਹਾ ਅਗਲੀ ਖ਼ਬਰ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ ਵਿਖੇ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।