15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਏ.ਟੀ.ਐੱਮ ਕਾਰਡ ਬਦਲ ਕੇ ਖਾਤੇ ’ਚੋਂ 50 ਹਜ਼ਾਰ ਰੁਪਏ ਉਡਾਏ

ਹਰਿਆਣਾ, 14 ਅਕਤੂਬਰ (ਹਰਮੇਲ ਸਿੰਘ ਖੱਖ)-ਹਰਿਆਣਾ ਦੇ ਡਾਕਘਰ ਵਿਚ ਪ੍ਰਾਈਵੇਟ ਕੰਮ ਕਰਦੇ ਹਰਿਆਣਾ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਪਰਮਾਰ ਨੂੰ ਠੱਗਾ ਨੇ ਆਪਣਾ ਸ਼ਿਕਾਰ ਬਣਾਉਦੇਂ ਹੋਏ ਏ. ਟੀ.

ਠੱਗੀ ਦਾ ਸ਼ਿਕਾਰ ਹੋਇਆ ਵਰਿੰਦਰ ਕੁਮਾਰ ਜਾਣਕਾਰੀ ਦਿੰਦਾ ਹੋਇਆ। ਤਸਵੀਰ: ਹਰਮੇਲ ਸਿੰਘ ਖੱਖ 15-10-2026
ਹਰਿਆਣਾ, 14 ਅਕਤੂਬਰ (ਹਰਮੇਲ ਸਿੰਘ ਖੱਖ)-ਹਰਿਆਣਾ ਦੇ ਡਾਕਘਰ ਵਿਚ ਪ੍ਰਾਈਵੇਟ ਕੰਮ ਕਰਦੇ ਹਰਿਆਣਾ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਪਰਮਾਰ ਨੂੰ ਠੱਗਾ ਨੇ ਆਪਣਾ ਸ਼ਿਕਾਰ ਬਣਾਉਦੇਂ ਹੋਏ ਏ.ਟੀ.ਐਮ. ’ਚੋਂ ਨਕਦੀ ਕਢਵਾ ਲਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਹਰਿਆਣਾ ਦੇ ਏ.ਟੀ.ਐਮ ਵਿਚ ਪੈਸੇ ਜਮਾ ਕਰਵਾਉਣ ਲਈ ਗਿਆ ਸੀ। ਪੈਸੇ ਜਮਾਂ ਕਰਵਾਉਣ ਸਮੇਂ ਇਕ ਵਿਅਕਤੀ ਆਇਆ ਜਿਸ ਨੇ ਆਪਣੇ ਆਪ ਨੂੰ ਬੈਂਕ ਦਾ ਮੁਲਾਜ਼ਮ ਦੱਸਿਆ ਤੇ ਕਹਿਣ ਲੱਗਾ ਤੁਸੀਂ ਆਪਣਾ ਬੈਲੇਸ ਚੈੱਕ ਕਰ ਲਓ ਕਿ ਅੱਜ ਸਿਸਟਮ ਵਿਚ ਕੋਈ ਸਮੱਸਿਆ ਹੈ। ਜੱਦੋ ਉਸਨੇ ਏ.ਟੀ.ਐੱਮ ਦੀ ਮਿੰਨੀ ਸਟੇਟਮੈਂਟ ਕੱਢਣ ਲੱਗਾ ਤਾਂ ਉਸ ਵੱਲੋਂ ਕੋਈ ਲਿਸ਼ਕਾਰੇ ਵਾਲੀ ਚੀਜ਼ ਨਾਲ ਏ.ਟੀ.ਐੱਮ ਮਸ਼ੀਨ ’ਤੇ ਲਿਸ਼ਕਾਰਾ ਮਾਰਿਆ , ਜਿਸ ਤੋਂ ਬਾਅਦ ਉਸ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਤੇ ਜੱਦੋ ਉਹ ਘਰ ਪਹੰਚਿਆ ਤਾਂ 50000 ਰੁਪਏ ਨਿਕਲਣ ਦਾ ਮੈਸੇਜ ਆ ਗਿਆ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ ਵਿਚ ਆਧੁਨਿਕ ਖੇਡ ਮੈਦਾਨ ਦੀ ਉਸਾਰੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਸੰਬੰਧੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕੇਂਦਰੀ ਖੇਤੀਬਾੜੀ ਮੰਤਰੀ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।