08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੜ੍ਹਦੀਵਾਲਾ ਦੇ ਆਸ-ਪਾਸ ਹੋਈ ਭਾਰੀ ਗੜੇਮਾਰੀ, ਪੱਕੇ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ

ਗੜ੍ਹਦੀਵਾਲਾ, 7 ਅਕਤੂਬਰ (ਚੱਗਰ)-ਅੱਜ ਸਵੇਰੇ 10 ਕੁ ਵਜੇ ਦੇ ਕਰੀਬ ਮੀਂਹ ਅਤੇ ਤੇਜ਼ ਹਵਾਵਾਂ ਨੇ ਜਿੱਥੇ ਮੌਸਮ ਵਿਚ ਤਬਦੀਲੀ ਲਿਆਂਦੀ, ਉੱਥੇ ਗੜ੍ਹਦੀਵਾਲਾ ਸਮੇਤ ਵੱਖ-ਵੱਖ ਪਿੰਡਾਂ ’ਚ ਜ਼ਬਰਦਸਤ ਗੜੇਮਾਰੀ ਹੋਈ। ਅਨੇਕਾਂ ਪਿੰਡਾਂ ਵਿਚ ਬੇਸ਼ੱਕ ਇਹ ਗੜੇਮਾਰੀ ਹਲਕੀ ਹੋਈ ਪਰ ਜਾਣਕਾਰੀ ਅਨੁਸਾਰ ਪਿੰਡ ਥੇਂਦਾ-ਚਿਪੜਾ , ਹਰਦੋਪੱਟੀ, ਭੱਟੀਆਂ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਦੀਆਂ ਸੜਕਾਂ, ਗਲੀਆਂ ਅਤੇ ਖੇਤ ਗੜੇਮਾਰੀ ਦੀਆਂ ਪਰਤਾਂ ਨਾਲ ਢੱਕੇ ਗਏ।

ਅਜੀਤ ਡੈਸਕ 08-10-2026
ਗੜ੍ਹਦੀਵਾਲਾ, 7 ਅਕਤੂਬਰ (ਚੱਗਰ)-ਅੱਜ ਸਵੇਰੇ 10 ਕੁ ਵਜੇ ਦੇ ਕਰੀਬ ਮੀਂਹ ਅਤੇ ਤੇਜ਼ ਹਵਾਵਾਂ ਨੇ ਜਿੱਥੇ ਮੌਸਮ ਵਿਚ ਤਬਦੀਲੀ ਲਿਆਂਦੀ, ਉੱਥੇ ਗੜ੍ਹਦੀਵਾਲਾ ਸਮੇਤ ਵੱਖ-ਵੱਖ ਪਿੰਡਾਂ ’ਚ ਜ਼ਬਰਦਸਤ ਗੜੇਮਾਰੀ ਹੋਈ। ਅਨੇਕਾਂ ਪਿੰਡਾਂ ਵਿਚ ਬੇਸ਼ੱਕ ਇਹ ਗੜੇਮਾਰੀ ਹਲਕੀ ਹੋਈ ਪਰ ਜਾਣਕਾਰੀ ਅਨੁਸਾਰ ਪਿੰਡ ਥੇਂਦਾ-ਚਿਪੜਾ , ਹਰਦੋਪੱਟੀ, ਭੱਟੀਆਂ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਦੀਆਂ ਸੜਕਾਂ, ਗਲੀਆਂ ਅਤੇ ਖੇਤ ਗੜੇਮਾਰੀ ਦੀਆਂ ਪਰਤਾਂ ਨਾਲ ਢੱਕੇ ਗਏ। ਇਸ ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਲੋਕਾਂ ਦੁਆਰਾ ਘਰਾਂ ਦੀਆਂ ਬਗੀਚੀਆਂ ਅਤੇ ਖੇਤਾਂ ਵਿਚ ਉਗਾਈਆਂ ਪੱਤੇ ਵਾਲੀਆ ਹਰੀਆਂ ਸਬਜ਼ੀਆਂ, ਮੰਡੀ ਲਿਜਾਉਣ ਲਈ ਤਿਆਰ ਸਾਗ, ਹਰਾ ਚਾਰਾ ਅਤੇ ਪੱਕਣ ‘ਤੇ ਆਈ ਝੋਨੇ ਦੀ ਫ਼ਸਲ ਕਾਫ਼ੀ ਹੱਦ ਤੱਕ ਤਬਾਹ ਹੋ ਗਈਆਂ। ਜਦਕਿ ਕਈ ਥਾਈਂ ਬਾਸਮਤੀ ਅਤੇ ਗੰਨੇ ਦੀ ਫ਼ਸਲ ਧਰਤੀ ‘ਤੇ ਵਿਛ ਗਈ। ਮੰਡੀਆਂ ‘ਚ ਲਿਆਂਦੀ ਝੋਨੇ ਦੀ ਫ਼ਸਲ ਵੀ ਕਾਫ਼ੀ ਹੱਦ ਤੱਕ ਭਿੱਜ ਗਈ। ਖੇਤੀ ਮਾਹਿਰ ਡਾ. ਗੁਰਕਮਲ ਸਿੰਘ ਸਹੋਤਾ, ਦੁਆਬਾ ਕਿਸਾਨ ਕਮੇਟੀ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਅਤੇ ਨੰਬਰਦਾਰ ਰਸ਼ਪਾਲ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਫਲਦਾਨ ਬੂਟੇ ਜਿਨ੍ਹਾਂ ਨੂੰ ਫਲ ਬਗੈਰਾ ਲਗਾ ਹੋਇਆ ਸੀ ਉਹ ਝੜ੍ਹ ਗਿਆ ਅਤੇ ਫਲ ਅਹਿਣ ਦੀ ਮਾਰ ਹੇਠ ਆ ਗਏ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਝਾੜ ਨਾ ਮਾਤਰ ਹੀ ਰਹਿ ਜਾਵੇਗਾ। ਇਸ ਸੰਬੰਧੀ ਹਲਕੇ ਦੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਇਲਾਕੇ ਦੇ ਪਿੰਡਾਂ ਵਿਚ ਵਿਸ਼ੇਸ਼ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ।
ਪਿਛਲੀ ਖ਼ਬਰ ਨਾਬਾਲਗਾ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 1 ਨਾਮਜ਼ਦ ਅਗਲੀ ਖ਼ਬਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।