06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਿੰਡ ਢੁਲਾਲ ਤੇ ਪਿੰਡ ਭਟੇੜ ਦਾ ਛਿੰਝ ਮੇਲਾ ਸਮਾਪਤ

ਤਲਵਾੜਾ, 5 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਢੁਲਾਲ ਤੇ ਪਿੰਡ ਭਟੇੜ ਦਾ ਸਲਾਨਾ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਾਂਝੇ ਤੌਰ ’ਤੇ ਸਮਾਪਤ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਪਹੁੰਚੇ।

ਅਜੀਤ ਡੈਸਕ 06-10-2026
ਤਲਵਾੜਾ, 5 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਢੁਲਾਲ ਤੇ ਪਿੰਡ ਭਟੇੜ ਦਾ ਸਲਾਨਾ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਾਂਝੇ ਤੌਰ ’ਤੇ ਸਮਾਪਤ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਪਹੁੰਚੇ। ਛਿੰਝ ਮੇਲੇ ’ਚ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਰਿੰਕੂ ਸਵਾਰ ਤੇ ਪਹਿਲਵਾਨ ਸੰਨੀ ਅੰਮ੍ਰਿਤਸਰ ਦੇ ਦਰਮਿਆਨ ਹੋਈ, ਜਿਸ ’ਚ ਪਹਿਲਵਾਨ ਰਿੰਕੂ ਸਵਾਰ ਜੇਤੂ ਰਿਹਾ। ਮੁੱਖ ਮਹਿਮਾਨ ਪਿੰਕੀ ਨੇ ਜੇਤੂ ਪਹਿਲਵਾਨ ਰਿੰਕੂ ਸਵਾਰ ਨੂੰ 31 ਹਜ਼ਾਰ ਰੁਪਏ ਤੇ ਉਪ ਜੇਤੂ ਪਹਿਲਵਾਨ ਸੰਨੀ ਅੰਮ੍ਰਿਤਸਰ ਨੂੰ 20 ਹਜ਼ਾਰ ਰੁਪਏ ਨਕਦ ਤੇ ਸਮਰਿਤੀ ਚਿੰਨ੍ਹ ਰੁਮਾਲੀ ਵਜੋਂ ਦਿੱਤੇ। ਮੁੱਖ ਮਹਿਮਾਨ ਪਿੰਕੀ ਨੇ ਪਿੰਡ ਭਟੇੜ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦਾ ਸੈਕਸ਼ਨ ਪੱਤਰ ਪੰਚਾਇਤ ਨੂੰ ਸੌਂਪਿਆ, ਇਸ ’ਚ ਦੋ ਲੱਖ ਰੁਪਏ ਸ਼ਮਸ਼ਾਨਘਾਟ ਵਿਚ ਬਾਥਰੂਮ ਤੇ ਚਾਰਦੀਵਾਰੀ ਲਈ ਇਕ ਲੱਖ ਰੁਪਏ ਖੇਡਾਂ ਦੇ ਸਾਮਾਨ ਲਈ ਹਨ। ਮੁੱਖ ਮਹਿਮਾਨ ਪਿੰਕੀ ਨੇ ਦੱਸਿਆ ਕਿ ਐਮ. ਪੀ. ਹਰਭਜਨ ਸਿੰਘ ਭੱਜੀ ਵਲੋਂ ਆਪਣੇ ਅਖ਼ਤਿਆਰੀ ਕੋਟੇ ’ਚੋਂ ਗਰਾਂਟ ਜਾਰੀ ਕੀਤੀ ਗਈ। ਸਰਪੰਚ ਦੀਪਕ ਸ਼ਰਮਾ ਨੇ ਮੁੱਖ ਮਹਿਮਾਨ ਪਿੰਕੀ ਦਾ ਗਰਾਂਟ ਦੇਣ ਲਈ ਧੰਨਵਾਦ ਕੀਤਾ। ਛਿੰਝ ਦੀ ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਪਿੰਕੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਡਾ. ਧਰੁਵ, ਵਿਨਾਇਕ ਸ਼ਰਮਾ, ਕੁਲਦੀਪ ਚਤਰੂ, ਸਰਪੰਚ ਸਾਬਕਾ ਰਮਨ ਕੌਲ, ਪਰਵੀਨ ਸ਼ਰਮਾ ਟੋਹਲੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣਾ ਹਾਈਕਮਾਨ ਦਾ ਸਹੀ ਫੈਸਲਾ-ਜ਼ੈਲਦਾਰ ਅਗਲੀ ਖ਼ਬਰ ਸਰਪੰਚ ਰਕੇਸ਼ ਕੁਮਾਰ ਦੋਲੌਵਾਲ ਸਨਾਤਨ ਸੇਵਾ ਸੰਮਤੀ ਮੁਕੇਰੀਆਂ ਵਲੋਂ ਬਲਾਕ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।