05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬੱਸੀ ਕਲਾਂ ਵਿਖੇ ਦੁਸਹਿਰੇ ਦੇ ਸੰਬੰਧ ’ਚ ਝੰਡੇ ਦੀ ਰਸਮ

ਚੱਬੇਵਾਲ, 4 ਅਕਤੂਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ’ਚ ਸ੍ਰੀ ਰਾਮ ਲੀਲ੍ਹਾ ਕਮੇਟੀ ਬੱਸੀ ਕਲਾਂ ਵਲੋਂ ਮਹਾ ਲਕਸ਼ਮੀ ਵਾਲੇ ਦਿਨ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਮਹਾਵੀਰ ਹਨੂੰਮਾਨ ਜੀ ਦੇ ਝੰਡੇ ਨਾਲ ਕੀਤਾ ਗਿਆ ।

ਅਜੀਤ ਡੈਸਕ 05-10-2026
ਚੱਬੇਵਾਲ, 4 ਅਕਤੂਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ’ਚ ਸ੍ਰੀ ਰਾਮ ਲੀਲ੍ਹਾ ਕਮੇਟੀ ਬੱਸੀ ਕਲਾਂ ਵਲੋਂ ਮਹਾ ਲਕਸ਼ਮੀ ਵਾਲੇ ਦਿਨ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਮਹਾਵੀਰ ਹਨੂੰਮਾਨ ਜੀ ਦੇ ਝੰਡੇ ਨਾਲ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਵਿਨੋਦ ਸ਼ਾਹ ਨੇ ਦੱਸਿਆ ਕਿ ਪਿੰਡ ਤੋਂ ਲੈ ਕੇ ਰਾਮ ਲੀਲ੍ਹਾ ਮੈਦਾਨ ਤੱਕ ਸ਼ੋਭਾ ਯਾਤਰਾ ਕੱਢੀ ਗਈ, ਜਿਸ ’ਚ ਕਮੇਟੀ ਮੈਂਬਰ ਤੇ ਪਿੰਡ ਵਾਸੀ ਸ਼ਾਮਿਲ ਸਨ। ਰਾਮ ਲੀਲ੍ਹਾ ਮੈਦਾਨ ਵਿਚ ਪਹੁੰਚ ਕੇ ਪੂਜਾ ਅਰਚਨਾ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਤੋਂ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ। 15 ਅਕਤੂਬਰ ਨੂੰ ਸ੍ਰੀ ਰਾਮ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ ਜਾਵੇਗੀ। 20 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਰਮਨ ਚੱਢਾ, ਵਿਨੋਦ ਸ਼ਾਹ, ਵਿਕਾਸ ਧੀਰ, ਰੋਹਿਤ ਸ਼ਰਮਾ, ਮੁਕੇਸ਼ ਕੁਮਾਰ, ਬਾਬੂ, ਮਨੂ ਵਿਜ , ਵਿਵੇਕ ਚੱਢਾ, ਰਿੰਕੂ ਅਰੋੜਾ, ਅਰੁਣ ਚੱਢਾ, ਹਰੀ ਸ਼ਰਨ, ਗੌਤਮ, ਬ੍ਰਹਮ ਦੱਤ ਰੱਤੀ, ਅਜੈ ਬੱਸੀ, ਬਲਰਾਮ ਸ਼ਰਮਾ, ਪਵਿੱਤਰ ਚੱਢਾ, ਪੰਕਜ ਬਾਲੀ, ਸਤੀਸ਼ ਚੱਢਾ ਦੀਪਕ ਚੱਢਾ, ਜੈਵਿਸ਼ ਸਚਦੇਵਾ ਤੇ ਜੌਂਟੀ ਸਚਦੇਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਪਰ ਰਜਵਾਲ ਦੇ ਛਿੰਝ ਮੇਲੇ ’ਚ ਵਿਧਾਇਕ ਘੁੰਮਣ ਮੁੱਖ ਮਹਿਮਾਨ ਤੇ ਭਾਜਪਾ ਨੇਤਾ ਸੁਸ਼ੀਲ ਪਿੰਕੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰ... ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ’ਚ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।