ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਅਜੂਨੀ ਨੂੰ ਸਟੇਟ ਕ੍ਰਿਕਟ ਟੀਮ ਲਈ ਚੁਣਿਆ
ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪ੍ਰਿੰ. ਹਰਕੀਰਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਵਿਦਿਆਰਥਣ ਅਜੂਨੀ ਦੀ ਅੰਡਰ-17 ਸਟੇਟ ਪੱਧਰੀ ਕ੍ਰਿਕਟ ਟੀਮ ਲਈ ਚੋਣ ਹੋਈ ਹੈ।
ਸਟੇਟ ਪੱਧਰੀ ਕ੍ਰਿਕਟ ਟੀਮ ਲਈ ਚੁਣੀ ਗਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਵਿਦਿਆਰਥਣ ਆਪਣੇ ਇੰਚਾਰਜ ਨਾਲ। ਤਸਵੀਰ : ਲੁਗਾਣਾ
03-10-2026