02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹੇ ’ਚ ਸਕੂਲੀ ਬੱਸਾਂ ਦੀ ਚੈਕਿੰਗ

ਹੁਸ਼ਿਆਰਪੁਰ , 1 ਅਕਤੂਬਰ ( ਬਲਜਿੰਦਰਪਾਲ ਸਿੰਘ )- ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵਲੋਂ ਬੱਸਾਂ ਵਿਚ ਸਾਰੇ ਨਾਰਮਜ਼ / ਸ਼ਰਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ । ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ 22 ਤੋਂ 30 ਸਤੰਬਰ ਤੱਕ ਹੁਸ਼ਿਆਰਪੁਰ ਵਿਖੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਚੈੱਕ ਕੀਤੀਆਂ ਗਈਆਂ ।

ਅਜੀਤ ਡੈਸਕ 02-10-2026
ਹੁਸ਼ਿਆਰਪੁਰ , 1 ਅਕਤੂਬਰ ( ਬਲਜਿੰਦਰਪਾਲ ਸਿੰਘ )- ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵਲੋਂ ਬੱਸਾਂ ਵਿਚ ਸਾਰੇ ਨਾਰਮਜ਼ / ਸ਼ਰਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ । ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ 22 ਤੋਂ 30 ਸਤੰਬਰ ਤੱਕ ਹੁਸ਼ਿਆਰਪੁਰ ਵਿਖੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਚੈੱਕ ਕੀਤੀਆਂ ਗਈਆਂ । ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਵਿਖੇ ਸੇਂਟ ਮੈਰੀ ਕਾਨਵੈਂਟ ਸਕੂਲ ਟਾਂਡਾ , ਡੀ . ਏ . ਵੀ ਸੀਨੀਅਰ ਸੈਕੰਡਰੀ ਸਕੂਲ , ਉੜਮੁੜ ਟਾਂਡਾ ਅਤੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਪਿੰਡ ਬੈਂਚ , ਟਾਂਡਾ ਅਤੇ ਮਿਤੀ 30/09/2026 ਨੂੰ ਐਸ . ਏ . ਵੀ ਜੈਨ ਡੇ ਬੋਡਿੰਗ ਸਕੂਲ ਊਨਾ ਰੋਡ ਹੁਸ਼ਿਆਰਪੁਰ , ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ ਅਤੇ ਚੌਧਰੀ ਬਲਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕੁੱਲ 26 ਸਕੂਲ ਬੱਸਾਂ ਚੈੱਕ ਕੀਤੀਆਂ ਗਈਆਂ ਅਤੇ 14 ਚਲਾਨ ਕੱਟੇ ਗਏ । ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਵਲੋਂ ਰਣਜੀਤ ਕੌਰ , ਅਮਨਦੀਪ ਸਿੰਘ , ਅਮਨਦੀਪ ਕੌਰ , ਪੁਲਿਸ ਵਿਭਾਗ ਵਲੋਂ ਰਾਕੇਸ਼ ਸਿੰਘ ਟਾਂਡਾ , ਮੁਖ਼ਤਿਆਰ ਸਿੰਘ ਸਿਟੀ ਟਰੈਫ਼ਿਕ ਪੁਲਿਸ ਹੁਸ਼ਿਆਰਪੁਰ , ਸਿੱਖਿਆ ਵਿਭਾਗ ਵੱਲੋਂ ਰਣਦੀਵ ਸਿੰਘ , ਸਿਮਰਨਜੀਤ ਕੌਰ ਅਤੇ ਸਮੂਹ ਟੀਮ ਹਾਜ਼ਰ ਸਨ ।
ਪਿਛਲੀ ਖ਼ਬਰ ਪਲੇਅ-ਵੇਅ ਮਾਡਲ ਸਕੂਲ ’ਚ ਅੰਤਰ-ਕਲਾਸ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਮਾਲੀ ਜਗਤਾਰ ਸਿੰਘ ਦੀ ਸੇਵਾਮੁਕਤੀ ’ਤੇ ਸਨਮਾਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।