ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੱਖ-ਵੱਖ ਫਾਈਨਲ ਮੁਕਾਬਲੇ ਕਰਵਾਏ
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਚੌਥੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖਂਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।
ਵ
ਵਾਲੀਬਾਲ ਮੁਕਾਬਲੇ ਦੀਆਂ ਜੇਤੂ ਖਿਡਾਰਨਾਂ ਨਾਲ ਪ੍ਰਬੰਧਕ।
02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਚੌਥੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖਂਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡਾਂ 5 ਅਕਤੂਬਰ ਤੱਕ ਵੱਖ-ਵੱਖ ਖੇਡ ਸਥਾਨਾਂ ਤੇ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅੱਜ ਤੀਜੇ ਦਿਨ ਵੀ ਲਗਪਗ 1000 ਦੇ ਕਰੀਬ ਖਿਡਾਰੀਆਂ/ਖਿਡਾਰਨਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਬਾਸਕਟਬਾਲ ਦੇ ਖੇਡ ਮੁਕਾਬਲੇ ਲਾਜਵੰਤੀ ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਜਿਨ੍ਹਾਂ ‘ਚੋਂ ਅੰਡਰ-14 ਅਤੇ 21 ਸਾਲ ਲੜਕੇ/ਲੜਕੀਆਂ ਅਤੇ ਅੰਡਰ-17 ਲੜਕੇ ਦੇ ਖੇਡ ਮੁਕਾਬਲੇ ਕਰਵਾਏ ਗਏ। ਅੰਡਰ-14 ਸਾਲ ਲੜਕੀਆਂ ਦੀ ਨੈਕਸਸ ਬਾਸਕਟਬਾਲ ਟੀਮ ਨੇ ਜੈਸ ਬਾਸਕਟਬਾਲ ਦੀ ਟੀਮ ਨੂੰ 18-08 ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-17 ਸਾਲ ਦੀ ਪੁਰਹੀਰਾਂ ਦੀ ਟੀਮ ਨੇ ਢੋਲਣਵਾਲ ਦੀ ਟੀਮ ਨੂੰ 41-12 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਪਿੰਡ ਕੰਧਾਲਾ ਦੀ ਟੀਮ ਨੇ 34-18 ਦੇ ਫ਼ਰਕ ਨਾਲ ਟਾਂਡਾ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ-14 ਸਾਲ ਲੜਕੀਆਂ ਲਾਜਵੰਤੀ ਇਨਡੋਰ ਸਟੇਡੀਅਮ ਦੀ ਟੀਮ ਨੇ 18-04 ਦੇ ਫ਼ਰਕ ਨਾਲ ਨੈਕਸਸ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਯੂਨਾਈਟਿਡ ਸਪੋਰਟਸ ਕਲੱਬ ਦੀ ਟੀਮ ਨੇ 20-08 ਦੇ ਫ਼ਰਕ ਨਾਲ ਓਕਸ ਫੋਰਡ ਦੀ ਟੀਮ ਨੂੰ ਹਰਾਇਆ। ਹਾਕੀ ਖੇਡ ਦੇ ਮੁਕਾਬਲੇ ਸਰਕਾਰੀ ਕਾਲਜ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਜਿਸ ‘ਚ ਅੰਡਰ-17 ਸਾਲ ਲੜਕੇ ਸਕੂਲ ਆਫ਼ ਐਮੀਨੈਂਸ ਪੁਰਹੀਰਾਂ ਦੀ ਟੀਮ ਪਹਿਲੇ ਸਥਾਨ, ਸਰਕਾਰੀ ਸੀਨੀ.ਸੈਕੰ. ਸਕੂਲ ਪੱਥਿਆਲ ਦੀ ਟੀਮ ਦੂਜੇ ਸਥਾਨ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਬੱਸੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਸਾਲ ਲੜਕੀਆਂ ਦੀ ਸਰਕਾਰੀ ਕੰਨਿਆਂ ਸੀਨੀ. ਸੈਕੰ. ਸਕੂਲ ਦੀ ਟੀਮ ਨੇ ਪਹਿਲੇ ਸਥਾਨ ‘ਤੇ ਰਹੀ ਅਤੇ ਹਾਕੀ ਖੇਡ ਦੀ ਸਮਾਪਤੀ ਸਫਲਤਾ ਪੂਰਵਕ ਰਹੀ ਅਤੇ ਮੈਡਲ ਸਰਮਨੀ ਕੀਤੀ। ਵਾਲੀਬਾਲ ਖੇਡ ਦੇ ਫਾਈਨਲ ਮੁਕਾਬਲੇ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਜ਼ਿਨ੍ਹਾਂ ‘ਚ ਅੰਡਰ-14 ਸਾਲ ਲੜਕੀਆਂ ਦੀ ਵਿਦਿਆ ਮੰਦਿਰ ਮਾਡਲ ਸਕੂਲ ਹੁਸ਼ਿਆਰਪੁਰ ਦੀ ਟੀਮ ਪਹਿਲੇ ਸਥਾਨ, ਸੰਸਕਾਰ ਵੈਲੀ ਸਕੂਲ, ਦਤਾਰਪੁਰ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਅੰਡਰ-17 ਸਾਲ ਲੜਕੇ ਸਰਕਾਰੀ ਹਾਈ ਸਕੂਲ ਭਾਨਾ ਦੀ ਟੀਮ ਪਹਿਲੇ ਸਥਾਨ, ਪੀ.ਐਮ. ਸ਼੍ਰੀ ਸਰਕਾਰੀ ਸੀਨੀ.ਸੈਕੰ.ਸਕੂਲ, ਹਰਦੋਖੁੰਦਪੁਰ ਦੂਜੇ ਸਥਾਨ ਅਤੇ ਪਿੰਡ ਜੌੜਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 31 ਤੋਂ 40 ਸਾਲ ਉਮਰ ਵਰਗ ਮੈਨ ਪਿੰਡ ਝਾਵਾਂ ਨੇ ਪਹਿਲਾ ਸਥਾਨ ਅਤੇ ਪਿੰਡ ਜੌੜਾ ਕਲੱਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਵਾਲੀਬਾਲ ਖੇਡ ਦੇ ਅੰਡਰ-14 ਸਾਲ ਲੜਕੇ, 41-50, 51-60, 61-70 ਅਤੇ 70 ਤੋਂ ਉਪਰ ਉਮਰ ਵਰਗ ਮੈਨ/ਵੂਮੈਨ ਲੜਕਿਆਂ ਦੇ ਮੁਕਾਬਲੇ ਭਲਕੇ ਹੋਣਗੇ। ਇਸੇ ਤਰ੍ਹਾਂ ਟੈਨਿਸ ਬਾਲ ਕ੍ਰਿਕਟ ਦੇ ਖੇਡ ਮੁਕਾਬਲੇ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਸ ਖੇਡ ਮੁਕਾਬਲੇ ਵਿਚ 14 ਸਾਲ ਤੋਂ ਉਪਰ ਵਾਲੇ ਗਰੁੱਪਾਂ ਦੀਆਂ ਟੀਮਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਜਿਨ੍ਹਾਂ ਵਿਚੋਂ ਹੁਸ਼ਿਆਰਪੁਰ-1 ਦੀ ਟੀਮ ਨੇ ਬਲਾਕ ਹਾਜੀਪੁਰ ਦੀ ਟੀਮ ਨੂੰ ਹਰਾਇਆ, ਇਸੇ ਤਰ੍ਹਾਂ ਟਾਂਡਾ ਦੀ ਟੀਮ ਨੇ ਦਸੂਹੇ ਦੀ ਟੀਮ ਨੂੰ ਹਰਾਇਆ। ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦੀ ਟੀਮ ਨੇ ਹੁਸ਼ਿਆਰਪੁਰ-2 ਦੇ ਪਿੰਡ ਬਸੀ ਹਸਤ ਖਾਂ ਨੂੰ ਹਰਾਇਆ। ਟੈਨਿਸ ਬਾਲ ਕ੍ਰਿਕਟ ਦੇ ਫਾਈਨਲ ਮੁਕਾਬਲੇ ਭਲਕੇ ਹੋਣਗੇ।