ਘੋਗਰਾ, 28 ਸਤੰਬਰ (ਆਰ. ਐੱਸ. ਸਲਾਰੀਆ)-ਸਰਪੰਚ ਦਲਜੀਤ ਕੌਰ ਕੰਗ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਉਹ ਉਨ੍ਹਾਂ ਦੀ ਸਥਾਨ ਪਿੰਡ ਹਲੇੜ (ਘੋਗਰਾ) ਵਿਖੇ ਪਾਏ ਗਏ। ਉਪਰੰਤ ਭਾਈ ਅਮੋਲਕ ਸਿੰਘ ਪ੍ਰੀਤਮਪੁਰ ਵਾਲਿਆਂ ਦੇ ਜਥੇ ਵਲੋਂ ਕੀਰਤਨ ਕੀਤਾ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਜਗਮੋਹਣ ਸਿੰਘ ਬੱਬੂ ਘੁੰਮਣ, ਕੰਵਲਪ੍ਰੀਤ ਸਿੰਘ ਕੇ. ਪੀ. ਸੰਧੂ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਸਰਪੰਚ ਕੁਲਦੀਪ ਸਿੰਘ, ਕੁਲਵੰਤ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਪ੍ਰਧਾਨ ਕੁਲਵੀਰ ਸਿੰਘ , ਏ. ਐੱਸ. ਆਈ. ਕੁਲਵੀਰ ਸਿੰਘ, ਬਲਵਿੰਦਰ ਸਿੰਘ ਭਰਾ, ਨਰਿੰਦਰ ਸਿੰਘ ਹੁੰਦਲ, ਭਾਗ ਸਿੰਘ ਸਲਾਰੀਆ, ਸੁਹੇਲਕਮਾਲ ਸਿੰਘ ਜੱਗਾ, ਪਰਮਜੀਤ ਸਿੰਘ ਸੰਧੂ, ਮਦਨ ਲਾਲ, ਇਕਬਾਲ ਸਿੰਘ ਕੰਗ ਪਤੀ, ਗੁਰਨੂਰ ਸਿੰਘ ਪੁੱਤਰ ਆਦਿ ਨੇ ਅੰਤਿਮ ਅਰਦਾਸ ’ਚ ਹਾਜ਼ਰੀ ਭਰੀ ਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।