30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲਾਵਰਾਸ ਕੁੱਤਿਆਂ ਦੇ ਝੁੰਡਾਂ ਕਾਰਨ ਸੜਕਾਂ ਤੇ ਗਲੀਆਂ ’ਚ ਦਹਿਸ਼ਤ ਦਾ ਮਾਹੌਲ

ਗੜ੍ਹਦੀਵਾਲਾ, 28 ਸਤੰਬਰ (ਚੱਗਰ)-ਪਿੰਡਾਂ ਤੇ ਸ਼ਹਿਰਾਂ ਵਿਚ ਲਾਵਰਾਸ ਕੁੱਤਿਆਂ ਦੀ ਵਧ ਰਹੀ ਗਿਣਤੀ ਹੁਣ ਆਮ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿਉਂਕਿ ਗਲੀਆਂ, ਬਾਜ਼ਾਰਾਂ ਤੇ ਮੁੱਖ ਸੜਕਾਂ ‘ਤੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਲਾਵਰਾਸ ਕੁੱਤਿਆਂ ਕਾਰਨ ਰਾਹਗੀਰਾਂ ਵਿਚ ਡਰ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸੜਕਾਂ ‘ਤੇ ਲੰਘ ਰਹੇ ਦੋਪਹੀਆ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਦੇ ਪਿੱਛੇ ਲਾਵਰਾਸ ਕੁੱਤਿਆਂ ਦੇ ਦੌੜਨ ਦੀਆਂ ਘਟਨਾਵਾਂ ਤਾਂ ਆਮ ਹੋ ਰਹੀਆਂ ਹਨ ਜਦ ਕਿ ਗੜ੍ਹਦੀਵਾਲਾ ਦੇ ਨਜ਼ਦੀਕੀ ਇਕ ਪਿੰਡ ਵਿਚ ਘੁੰਮਦੇ ਲਾਵਰਾਸ ਕੁੱਤਿਆਂ ਦਾ ਝੁੰਡ ਬੀਤੇ ਦਿਨੀਂ ਇਕ ਘਰ ਦਾ ਗੇਟ ਖੁੱਲ੍ਹਾ ਦੇਖ ਕੇ ਘਰ ਅੰਦਰ ਵੜ ਗਿਆ ਜਿਹੜਾ ਅੱਧੇ ਪੌਣੇ ਘੰਟੇ ਬਾਅਦ ਨਿਕਲਿਆ, ਪਰ ਉੱਨੀ ਦੇਰ ਘਰ ਵਾਲਿਆਂ ਦੇ ਸਾਹ ਸੂਤੇ ਰਹੇ।

ਅਜੀਤ ਡੈਸਕ 29-09-2026
ਗੜ੍ਹਦੀਵਾਲਾ, 28 ਸਤੰਬਰ (ਚੱਗਰ)-ਪਿੰਡਾਂ ਤੇ ਸ਼ਹਿਰਾਂ ਵਿਚ ਲਾਵਰਾਸ ਕੁੱਤਿਆਂ ਦੀ ਵਧ ਰਹੀ ਗਿਣਤੀ ਹੁਣ ਆਮ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿਉਂਕਿ ਗਲੀਆਂ, ਬਾਜ਼ਾਰਾਂ ਤੇ ਮੁੱਖ ਸੜਕਾਂ ‘ਤੇ ਝੁੰਡਾਂ ਦੇ ਰੂਪ ਵਿਚ ਘੁੰਮਦੇ ਲਾਵਰਾਸ ਕੁੱਤਿਆਂ ਕਾਰਨ ਰਾਹਗੀਰਾਂ ਵਿਚ ਡਰ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸੜਕਾਂ ‘ਤੇ ਲੰਘ ਰਹੇ ਦੋਪਹੀਆ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਦੇ ਪਿੱਛੇ ਲਾਵਰਾਸ ਕੁੱਤਿਆਂ ਦੇ ਦੌੜਨ ਦੀਆਂ ਘਟਨਾਵਾਂ ਤਾਂ ਆਮ ਹੋ ਰਹੀਆਂ ਹਨ ਜਦ ਕਿ ਗੜ੍ਹਦੀਵਾਲਾ ਦੇ ਨਜ਼ਦੀਕੀ ਇਕ ਪਿੰਡ ਵਿਚ ਘੁੰਮਦੇ ਲਾਵਰਾਸ ਕੁੱਤਿਆਂ ਦਾ ਝੁੰਡ ਬੀਤੇ ਦਿਨੀਂ ਇਕ ਘਰ ਦਾ ਗੇਟ ਖੁੱਲ੍ਹਾ ਦੇਖ ਕੇ ਘਰ ਅੰਦਰ ਵੜ ਗਿਆ ਜਿਹੜਾ ਅੱਧੇ ਪੌਣੇ ਘੰਟੇ ਬਾਅਦ ਨਿਕਲਿਆ, ਪਰ ਉੱਨੀ ਦੇਰ ਘਰ ਵਾਲਿਆਂ ਦੇ ਸਾਹ ਸੂਤੇ ਰਹੇ। ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਚਾਨਕ ਕੁੱਤਿਆਂ ਦੇ ਸੜਕ ਵਿਚਕਾਰ ਆ ਜਾਣ ਕਾਰਨ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਤੇ ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕਾਂ ਵਿਚ ਇਸ ਸਮੱਸਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਲਾਵਰਾਸ ਕੁੱਤਿਆਂ ਦੀ ਵੱਧ ਰਹੀ ਗਿਣਤੀ ਦੀ ਹੈ ਅਤੇ ਕਈ ਥਾਵਾਂ ‘ਤੇ ਕੂੜੇ ਦੇ ਢੇਰਾਂ ਦੇ ਆਲੇ-ਦੁਆਲੇ ਕੁੱਤਿਆਂ ਦੇ ਇਕੱਠੇ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕਰਦਿਆਂ ਕਿਹਾ ਕਿ ਲਾਵਰਾਸ ਕੁੱਤਿਆਂ ਕਰਕੇ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਭਵਿੱਖ ਵਿਚ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਪਸ਼ੂ ਭਲਾਈ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਸਮੱਸਿਆ ਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ।
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਸੂਸਾਂ ਦੀ 107ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਮੋਟਾਪਾ ਘਟਾਉਣ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਹੁਸ਼ਿਆਰਪੁਰ ਵਿਖੇ 4 ਨੂੰ-ਡਾ. ਹਰਪ੍ਰੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।