28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭੋਗ ’ਤੇ ਵਿਸ਼ੇਸ਼- ਸਰਪੰਚ ਦਲਜੀਤ ਕੌਰ ਕੰਗ

ਘੋਗਰਾ-ਸਰਪੰਚ ਦਲਜੀਤ ਕੌਰ ਕੰਗ ਦਾ ਜਨਮ 18 ਜੁਲਾਈ 1970 ਨੂੰ ਪਿਤਾ ਇੰਸਪੈਕਟਰ ਸੇਵਾ ਸਿੰਘ ਤੇ ਮਾਤਾ ਨਿਰਮਲ ਕੌਰ ਦੀ ਕੁੱਖੋਂ ਪਿੰਡ ਜਖਰਾਵਲ (ਨੰਗਲ ਬਿਹਾਲਾਂ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਦੇ ਤਿੰਨ ਭੈਣਾਂ ਤੇ ਇਕ ਭਰਾ ਸਨ ਅਤੇ ਆਪ ਸਭ ਤੋਂ ਵੱਡੇ ਸਨ, ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗਿਆਨੀ ਦੀ ਪੜ੍ਹਾਈ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਤੋਂ ਕੀਤੀ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਦਾ ਵਿਆਹ ਦੋ ਦਸੰਬਰ 1990 ਨੂੰ ਪਿੰਡ ਹਲੇੜ ਦੇ ਇਕਬਾਲ ਸਿੰਘ ਕੰਗ ਨਾਲ ਹੋਇਆ।

ਅਜੀਤ ਡੈਸਕ 28-09-2026
ਘੋਗਰਾ-ਸਰਪੰਚ ਦਲਜੀਤ ਕੌਰ ਕੰਗ ਦਾ ਜਨਮ 18 ਜੁਲਾਈ 1970 ਨੂੰ ਪਿਤਾ ਇੰਸਪੈਕਟਰ ਸੇਵਾ ਸਿੰਘ ਤੇ ਮਾਤਾ ਨਿਰਮਲ ਕੌਰ ਦੀ ਕੁੱਖੋਂ ਪਿੰਡ ਜਖਰਾਵਲ (ਨੰਗਲ ਬਿਹਾਲਾਂ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਦੇ ਤਿੰਨ ਭੈਣਾਂ ਤੇ ਇਕ ਭਰਾ ਸਨ ਅਤੇ ਆਪ ਸਭ ਤੋਂ ਵੱਡੇ ਸਨ, ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗਿਆਨੀ ਦੀ ਪੜ੍ਹਾਈ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਸੂਹਾ ਤੋਂ ਕੀਤੀ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਦਾ ਵਿਆਹ ਦੋ ਦਸੰਬਰ 1990 ਨੂੰ ਪਿੰਡ ਹਲੇੜ ਦੇ ਇਕਬਾਲ ਸਿੰਘ ਕੰਗ ਨਾਲ ਹੋਇਆ। ਆਪ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਪੁੱਤਰ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਅਮਰੀਕਾ ਵਿਖੇ ਸੈਟਲ ਕੀਤਾ, 2024 ਵਿਚ ਆਪ ਨੇ ਪੰਚਾਇਤੀ ਚੋਣ ਲੜੀ ਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਪਿੰਡ ਹਲੇੜ ਦੇ ਸਰਪੰਚ ਚੁਣੇ ਗਏ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਜੇਕਰ ਕੋਈ ਗ਼ਰੀਬ ਉਨ੍ਹਾਂ ਦੇ ਘਰ ਆਉਂਦਾ ਤਾਂ ਉਸ ਨੂੰ ਕਦੇ ਵੀ ਖ਼ਾਲੀ ਨਹੀਂ ਮੋੜਦੇ ਸਨ। ਸੰਖੇਪ ਬਿਮਾਰੀ ਤੋਂ ਬਾਅਦ ਆਪ 20 ਸਤੰਬਰ 2026 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 28 ਸਤੰਬਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਹਲੇੜ (ਘੋਗਰਾ) ਵਿਖੇ 11 ਤੋਂ 1 ਵਜੇ ਤੱਕ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ। -ਰਵਿੰਦਰ ਸਿੰਘ ਸਲਾਰੀਆ
ਪਿਛਲੀ ਖ਼ਬਰ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਗ ਲਵੇਗੀ-ਐਡਵੋਕੇਟ ਖ਼ੁਸ਼ਬੂ ਮਿਸ਼ਰਾ ਅਗਲੀ ਖ਼ਬਰ ਮਹਿਮੂਦਪੁਰ ਬਟਾਲੇ ਵਿਚ ਹੋਈ ਮੀਟਿੰਗ, ਪ੍ਰੋ. ਜੀ. ਐਸ. ਮੁਲਤਾਨੀ ਨੂੰ ਮਿਲਿਆ ਭਾਰੀ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।