28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਰਸੀ ’ਤੇ ਵਿਸ਼ੇਸ਼- ਬਾਬਾ ਜਵਾਹਰ ਦਾਸ ਸੂਸਾਂ ਵਾਲੇ

ਸ਼ਾਮਚੁਰਾਸੀ-ਬਾਬਾ ਜਵਾਹਰ ਦਾਸ ਨੇ ਸੂਸਾਂ ਪਿੰਡ ਦੇ ਬਾਹਰ ਲੋਕਾਂ ਤੇ ਪਸ਼ੂਆਂ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਜਿਹੜਾ ਕਿ ਅੱਜ ਇਕ ਬਹੁਤ ਵੱਡਾ ਧਾਰਮਿਕ ਸਥਾਨ ਅਤੇ ਸੇਵਾ ਦਾ ਕੇਂਦਰ ਬਣ ਚੁੱਕਾ ਹੈ। ਬਾਬਾ ਜਵਾਹਰ ਦਾਸ ਦਾ ਅਸਥਾਨ ਲੋਕਾਂ ਵਿਚ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ, ਗੁਰਬਾਣੀ ਦਾ ਸਿਮਰਨ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਪ੍ਰੇਰਿਤ ਕਰਦਾ ਹੈ।

ਅਜੀਤ ਡੈਸਕ 28-09-2026
ਸ਼ਾਮਚੁਰਾਸੀ-ਬਾਬਾ ਜਵਾਹਰ ਦਾਸ ਨੇ ਸੂਸਾਂ ਪਿੰਡ ਦੇ ਬਾਹਰ ਲੋਕਾਂ ਤੇ ਪਸ਼ੂਆਂ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਜਿਹੜਾ ਕਿ ਅੱਜ ਇਕ ਬਹੁਤ ਵੱਡਾ ਧਾਰਮਿਕ ਸਥਾਨ ਅਤੇ ਸੇਵਾ ਦਾ ਕੇਂਦਰ ਬਣ ਚੁੱਕਾ ਹੈ। ਬਾਬਾ ਜਵਾਹਰ ਦਾਸ ਦਾ ਅਸਥਾਨ ਲੋਕਾਂ ਵਿਚ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ, ਗੁਰਬਾਣੀ ਦਾ ਸਿਮਰਨ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਨਾਲ ਹੀ ਕੀਤੀ ਹੋਈ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਦਾਨ ਕਰਨ ਦੀ ਵੀ ਜਾਚ ਅਤੇ ਲੋਕਾਂ ਦੇ ਪਸ਼ੂ-ਧਨ ਦੀ ਦੇਖਭਾਲ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਇਹੀ ਕਾਰਨ ਹੈ ਕਿ ਬਾਬਾ ਜੀ ਦੇ ਦਿੱਤੇ ਗਏ ਉਪਦੇਸ਼ਾਂ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਲੋਕ ਦੁੱਧ ਦੇ ਲੰਗਰ ਲਈ ਦੁੱਧ ਦਾ ਵੀ ਹਿੱਸਾ ਕੱਢਦੇ ਹਨ । ਇੰਝ ਹੀ ਆਪਣੀ ਨਵੀਂ ਮਸ਼ੀਨਰੀ ਨੂੰ ਬਾਬਾ ਜੀ ਦੀ ਦਾਤ ਸਮਝ ਕੇ ਉਨ੍ਹਾਂ ਦੀ ਆਸ਼ੀਰਵਾਦ ਲੈਂਦੇ ਹਨ। 28 ਸਤੰਬਰ ਨੂੰ ਬਾਬਾ ਜਵਾਹਰ ਦਾਸ ਦੀ ਬਰਸੀ 107ਵੀਂ ਸੰਬੰਧੀ ਧਾਰਮਿਕ ਸਮਾਗਮ ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। -ਗੁਰਮੀਤ ਸਿੰਘ ਖ਼ਾਨਪੁਰੀ
ਪਿਛਲੀ ਖ਼ਬਰ ਆਜ਼ਾਦੀ ਤੋਂ ਬਾਅਦ ਅੱਜ ਤੱਕ 24 ਘੰਟਿਆਂ ਲਈ ਸਿਹਤ ਸਹੂਲਤਾਂ ਨੂੰ ਤਰਸਦਾ ਬੁੱਲ੍ਹੋਵਾਲ ਦਾ ਇਲਾਕਾ ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦੀਆਂ ਨਸ਼ਾ ਵਿਰੋਧੀ ਰੈਲੀਆਂ ਸਿਰਫ਼ ਸਿਆਸੀ ਸਟੰਟ-ਵਿਧਾਇਕ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।