27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਤਲਵਾੜਾ-ਦਾਤਾਰਪੁਰ ਵਿਖੇ ਪਹੁੰਚਣ ’ਤੇ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਭਰਵਾਂ ਸਵਾਗਤ

ਤਲਵਾੜਾ, 26 ਸਤੰਬਰ (ਮਹਿਤਾ, ਐੱਚ. ਐੱਸ.

ਤਲਵਾੜਾ ਖੇਤਰ ਵਾਸੀਆਂ ਦਾ ਠਾਠਾਂ ਮਾਰਦਾ ਇਕੱਠ। ਤਸਵੀਰ : ਮਹਿਤਾ, ਐੱਚ. ਐੱਸ. ਮਿੱਠੂ 27-09-2026
ਤਲਵਾੜਾ, 26 ਸਤੰਬਰ (ਮਹਿਤਾ, ਐੱਚ. ਐੱਸ. ਮਿੱਠੂ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਚਾਰ ਨਸ਼ਾ ਮੁਕਤ ਯਾਤਰਾਵਾਂ ’ਚੋਂ ਇਕ ਯਾਤਰਾ ਜੋ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਸੀ ਅੱਜ 7ਵੇਂ ਦਿਨ ਤਲਵਾੜਾ ਦੀ ਖੋਖਾ ਮਾਰਕੀਟ ਤੇ ਦਾਤਾਰਪੁਰ ਦੇ ਐੱਸ. ਕੇ. ਫਾਰਮ ਵਿਖੇ ਪਹੁੰਚੀ। ਇਨ੍ਹਾਂ ਦੋਨੋਂ ਥਾਵਾਂ ’ਤੇ ਨਸ਼ਾ ਮੁਕਤ ਯਾਤਰਾ ਦਾ ਪਹੁੰਚਣ ’ਤੇ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਵਲੋਂ ਸਵਾਗਤ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਜਨਰਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦਾ ਠਾਠਾ ਮਾਰਦਾ ਇਕੱਠ ਵੇਖ ਕੇ ਮਨ ਨੂੰ ਬਹੁਤ ਖ਼ੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਾਰੀਆਂ ਰੈਲੀਆਂ ਦੀ ਥਕਾਵਟ ਹੁਣ ਹਟ ਗਈ ਹੈ। ਉਨ੍ਹਾਂ ਰੈਲੀ ਦੇ ਮੁੱਖ ਪ੍ਰਬੰਧਕ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੂੰ ਰੈਲੀ ਦੀ ਸਫਲਤਾ ਲਈ ਵਧਾਈ ਦਿੱਤੀ। ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਨਸ਼ਿਆਂ ਦੀ ਦਲ-ਦਲ ਵਿਚ ਪੂਰੀ ਤਰ੍ਹਾਂ ਫਸਿਆ ਹੋਇਆ ਹੈ। ਪੰਜਾਬ ਦੇ ਨੌਜਵਾਨ ਅੱਜ ਨਸ਼ਿਆਂ ਦੀ ਓਵਰਡੋਜ਼ ਲੈ ਕੇ ਮਰ ਰਹੇ ਹਨ। ਉਨ੍ਹਾਂ ਕਿਹਾ ‘ਆਪ’ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਨਸ਼ੇ ਦੋ ਮਹੀਨੇ ’ਚ ਖ਼ਤਮ ਕੀਤੇ ਜਾਣਗੇ। ਉਨ੍ਹਾਂ ਕਿਹਾ ਪੰਜਾਬ ਵਿਚ ਇਸ ਸਰਕਾਰ ਦੌਰਾਨ ਨਸ਼ੇ ਦੇ ਕਾਰੋਬਾਰ ’ਚ ਵਾਧਾ ਹੋਇਆ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਖ਼ਾਤਮੇ ਲਈ ਭਾਜਪਾ ਸਰਕਾਰ ਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਤੋਂ ਸਾਫ਼ ਜ਼ਾਹਿਰ ਹੈ ਕਿ ਦਸੂਹਾ ਹਲਕਾ ਨਿਵਾਸੀ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ। ਭਾਜਪਾ ਨੇਤਾ ਸੁਸ਼ੀਲ ਪਿੰਕੀ ਵਲੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਤੋਂ ਇਲਾਵਾ ਹਾਜ਼ਰ ਸਮੂਹ ਅਹਿਮ ਸ਼ਖ਼ਸੀਅਤਾਂ ਦਾ ਦੁਸ਼ਾਲੇ ਭੇਟ ਕਰ ਗਏ ਸਨਮਾਨ ਕੀਤਾ। ਮੰਚ ਦਾ ਸੰਚਾਲਨ ਡਾਕਟਰ ਸਤਪਾਲ ਸ਼ਾਸਤਰੀ ਤੇ ਅਨਿਲ ਸ਼ਰਮਾ ਨੇ ਸਾਂਝੇ ਤੌਰ ’ਤੇ ਕੀਤਾ। ਆਖ਼ਰ ਵਿਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਰੈਲੀ ਨੂੰ ਸਫਲ ਬਣਾਉਣ ਲਈ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹਲਕਾ ਇੰਚਾਰਜ ਭਾਜਪਾ ਦਸੂਹਾ ਠਾਕੁਰ ਰਘੁਨਾਥ ਸਿੰਘ ਰਾਣਾ, ਵਿਧਾਇਕ ਮੁਕੇਰੀਆਂ ਜੰਗੀ ਲਾਲ ਮਹਾਜਨ, ਐਡਵੋਕੇਟ ਸ਼ੁੱਭ ਸਰੋਚ, ਰਵਿੰਦਰ ਸਿੰਘ ਸ਼ਿੰਗਾਰੀ, ਡਾ. ਹਰਸਿਮਰਤ ਸਿੰਘ ਸਾਹੀ, ਡਾ. ਧਰੂਵ, ਸਤਨਾਮ ਸੈਣੀ, ਮਿੱਕੀ ਸ਼ਾਕਰ, ਦੀਪਕ ਰਾਣਾ, ਨੇਕ ਮਿਨਹਾਸ, ਮੀਨੂ ਸੇਠੀ, ਅਜੇ ਕੌਸ਼ਲ ਸੇਠੂ, ਡਾਕਟਰ ਧਰੁਵ , ਅਸ਼ੋਕ ਸਭਰਵਾਲ, ਕੁਲਦੀਪ ਚਤੁਰ, ਵਿਨੋਦ ਮਿੱਠੂ, ਰਮਨ ਕੋਲ, ਮਹੰਤ ਰਾਜ ਗਿਰੀ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿਚ ਤਲਵਾੜਾ, ਦਾਤਾਰਪੁਰ ਤੇ ਕਮਾਹੀ ਦੇਵੀ ਖੇਤਰ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਲਾਭਪਾਤਰੀਆਂ ਨੂੰ ਸਿਹਤ ਯੋਜਨਾ ਕਾਰਡ ਵੰਡੇ ਅਗਲੀ ਖ਼ਬਰ ਕਾਂਗਰਸ ਵਲੋਂ ਮਾਹਿਲਪੁਰ ਥਾਣੇ ਅੱਗੇ ਪੰਜਾਬ ’ਚ ਵਧ ਰਹੇ ਗੈਂਗਸਟਰਵਾਦ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।