ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਗਤਕਾ ਮੁਕਾਬਲੇ ਕਰਵਾਏ
ਖੁੱਡਾ, 24 ਸਤੰਬਰ (ਸਰਬਜੀਤ ਸਿੰਘ)- ਅਕਾਲ ਅਕੈਡਮੀ ਧਨਾਲ ਕਲਾਂ (ਜ਼ਿਲ੍ਹਾ ਜਲੰਧਰ) ਵਿਖੇ ਇੰਟਰ ਅਕੈਡਮੀ ਇਕ ਰੋਜ਼ਾ ਗਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਜ਼ਿਲੇ੍ਹ ਦੀਆਂ 7 ਅਕੈਡਮੀਆਂ ਨੇ ਭਾਗ ਲਿਆ, 14 ਸਾਲ ਵਰਗ ਦੇ ਵਿਦਿਆਰਥੀਆਂ ਵਲੋਂ ਖੇਡੀ ਗਈ ਫ਼ਰੀ ਸੋਟੀ ਗਤਕਾ ਮੁਕਾਬਲੇ ਵਿਚ ਸਾਰੀਆਂ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਅਕਾਲ ਅਕੈਡਮੀ ਪਵੇ (ਨਜ਼ਦੀਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ) ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ।
ਅਜੀਤ ਡੈਸਕ
25-09-2026