25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਕਾਲੀ ਆਗੂ ਡਾ. ਗੁਰਨਾਮ ਸਿੰਘ ਕਲਿਆਣਪੁਰ ਦੀ ਮਿ੍ਤਕ ਦੇਹ ਦਾ ਹੋਇਆ ਸਸਕਾਰ

ਚੌਲਾਂਗ, 24 ਸਤੰਬਰ (ਸੁਖਦੇਵ ਸਿੰਘ)- ਚੌਲਾਂਗ ਖੇਤਰ ਦੇ ਉੱਘੇ ਟਕਸਾਲੀ ਅਕਾਲੀ ਆਗੂ ਸ. ਗੁਰਨਾਮ ਸਿੰਘ ਕਲਿਆਣਪੁਰ, ਜਿਨ੍ਹਾਂ ਦਾ 21 ਸਤੰਬਰ ਨੂੰ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ।

ਅਕਾਲੀ ਆਗੂ ਡਾ. ਗੁਰਨਾਮ ਸਿੰਘ ਕਲਿਆਣਪੁਰ ਦੀ ਪੁਰਾਣੀ ਤਸਵੀਰ। 25-09-2026
ਚੌਲਾਂਗ, 24 ਸਤੰਬਰ (ਸੁਖਦੇਵ ਸਿੰਘ)- ਚੌਲਾਂਗ ਖੇਤਰ ਦੇ ਉੱਘੇ ਟਕਸਾਲੀ ਅਕਾਲੀ ਆਗੂ ਸ. ਗੁਰਨਾਮ ਸਿੰਘ ਕਲਿਆਣਪੁਰ, ਜਿਨ੍ਹਾਂ ਦਾ 21 ਸਤੰਬਰ ਨੂੰ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਖੁਸ਼ਵੰਤ ਸਿੰਘ ਨੇ ਦਿੱਤੀ। ਸਸਕਾਰ ਮੌਕੇ ਉਨ੍ਹਾਂ ਦੇ ਪਿੱਛੇ ਲੋਕਾਂ ਦੀ ਬਹੁਤ ਵੱਡਾ ਕਾਫ਼ਲਾ ਸੀ। ਡਾ. ਗੁਰਨਾਮ ਸਿੰਘ ਦੇ ਭਰਾ ਅਵਤਾਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਉਨ੍ਹਾਂ ਦੇ ਦੋ ਪੁੱਤਰ ਬੇਟਾ ਖੁਸ਼ਵੰਤ ਸਿੰਘ ਨਾਲ ਹਰ ਇਕ ਵਿਅਕਤੀ ਨੇ ਆਪਣਾ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਪ੍ਰਿਥੀਪਾਲ ਸਿੰਘ ਦਾਤਾ ਕੈਪਟਨ ਗੁਰਸ਼ਰਨ ਸਿੰਘ ਸਰਪੰਚ, ਕੁਲਵੰਤ ਸਿੰਘ, ਸੰਗਤ ਦੀਪ ਸਿੰਘ, ਹਰਭਜਨ ਸਿੰਘ, ਜਾਗੀਰ ਸਿੰਘ, ਆੜ੍ਹਤੀ ਸਾਹਿਬਾਨ ਬਲਵੀਰ ਸਿੰਘ, ਪਰਮਿੰਦਰ ਸਿੰਘ ਸੈਣੀ, ਜਸਪਾਲ ਸਿੰਘ, ਅੰਮ੍ਰਿਤ ਪਾਲ ਸਿੰਘ, ਰਕੇਸ਼ ਵੋਹਰਾ, ਪ੍ਰਸ਼ੋਤਮ ਸੈਣੀ, ਹਰਵਿੰਦਰ ਸਿੰਘ ਜੌੜਾ, ਸੋਹਣ ਸਿੰਘ, ਪੁਸ਼ਪਿੰਦਰ ਸਿੰਘ ਮੁਲਤਾਨੀ, ਗੋਲਡੀ ਕਲਿਆਣਪੁਰ, ਹਰਭਜਨ ਸਿੰਘ ਕਲਿਆਣਪੁਰ, ਜਰਨੈਲ ਸਿੰਘ, ਸਤਿੰਦਰ ਸੰਧੂ, ਸੰਦੀਪ ਸਿੰਘ ਸੈਦੂਪੁਰ, ਸੁਰਜੀਤ ਸਿੰਘ ਜੌੜਾ, ਕੁਲਵਿੰਦਰ ਸਿੰਘ, ਮਾ. ਕੁਲਵੰਤ ਸਿੰਘ ਜਹੂਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਬੇਰੁਜ਼ਗਾਰੀ ਬਿਜਲੀ ਤੇ ਕਾਨੂੰਨ ਵਿਵਸਥਾ ਦੇ ਮਸਲੇ ਹੱਲ ਕਰਨ ’ਚ ‘ਆਪ’ ਸਰਕਾਰ ਨਕਾਮ : ਸੰਗਤ ਸਿੰਘ ਗਿਲਜੀਆਂ ਅਗਲੀ ਖ਼ਬਰ ਪੰਜਾਬ ਦੀ ਟੀਮ ਲਈ ਲਗਾਏ ਜਾਣ ਵਾਲੇ ਕੈਂਪ ਲਈ ਹੁਸ਼ਿਆਰਪੁਰ ਦੀਆਂ 5 ਖਿਡਾਰਨਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।