24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਜਨੋਹਾ ’ਚ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ ਸ਼ੁਰੂ

ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ ਸ਼ਾਨੋ-ਸ਼ੌਕਤ ਨਾਲ ਕਲੱਸਟਰ ਇੰਚਾਰਜ ਮੈਡਮ ਦਰਸ਼ਨ ਕੌਰ ਸੀ. ਐਚ.

ਕਲੱਸਟਰ ਅਜਨੋਹਾ ਵਿਖੇ ਕੋਟਫ਼ਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੇ ਆਗਾਜ਼ ਮੌਕੇ ਦਾ ਦ੍ਰਿਸ਼। ਤਸਵੀਰ. ਅਵਤਾਰ ਸਿੰਘ ਅਟਵਾਲ 24-09-2026
ਕੋਟਫ਼ਤੂਹੀ, 23 ਸਤੰਬਰ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼ ਸ਼ਾਨੋ-ਸ਼ੌਕਤ ਨਾਲ ਕਲੱਸਟਰ ਇੰਚਾਰਜ ਮੈਡਮ ਦਰਸ਼ਨ ਕੌਰ ਸੀ. ਐਚ. ਟੀ ਅਜਨੋਹਾ, ਬਲਜਿੰਦਰ ਪਾਲ ਸੀ. ਐਚ. ਟੀ ਇੰਚਾਰਜ ਅੱਛਰਵਾਲ, ਕਰਮਵੀਰ ਸੀ. ਐਚ. ਟੀ ਇੰਚਾਰਜ ਨਡਾਲੋਂ, ਜਤਿੰਦਰ ਕੁਮਾਰ ਸੀ. ਐਚ. ਟੀ. ਇੰਚਾਰਜ ਐਮਾਂ ਜੱਟਾਂ, ਗੁਰਪ੍ਰੀਤ ਕੌਰ ਸੀ. ਐਚ. ਟੀ. ਇੰਚਾਰਜ ਮਜਾਰਾ ਡੀਂਗਰੀਆਂ, ਸੀਮਾ ਜੱਸੀ ਕਲਸਟਰ ਇੰਚਾਰਜ ਅਹਿਰਾਣਾ ਖ਼ੁਰਦ ਅਤੇ ਮੀਨਾਕਸ਼ੀ ਸੀ. ਐਚ. ਟੀ. ਇੰਚਾਰਜ ਬਹਿਬਲਪੁਰ ਦੀ ਅਗਵਾਈ ਵਿਚ ਅਤੇ ਸੁਖਜੀਵਨ ਸਿੰਘ, ਬਲਵੀਰ ਸਿੰਘ, ਪਲਵਿੰਦਰ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਨਿਸ਼ਾ ਕੁਮਾਰੀ, ਜੋਤੀ, ਸਰਬਜੀਤ ਕੌਰ, ਹਰਦੇਵ ਗਿੱਲ, ਰਾਜਵਿੰਦਰ ਕੌਰ, ਗੁਰਜੀਤ ਦੇਵੀ, ਅਮਰਜੀਤ, ਕਮਲਾ ਦੇਵੀ, ਕੁਲਵੀਰ ਕੌਰ ਅਤੇ ਸਤਵੀਰ ਕੌਰ (ਸਾਰੇ ਹੈੱਡ-ਟੀਚਰ) ਦੀ ਦੇਖਰੇਖ ਵਿਚ ਕਲੱਸਟਰ ਅਜਨੋਹਾ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਹਰਮਨੋਜ ਕੁਮਾਰ, ਬੀ. ਐਨ. ਓ ਪਵਨ ਕੁਮਾਰ, ਸੀ. ਐਚ. ਟੀ ਹਰਬੰਸ ਲਾਲ ਸੀ, ਐਚ. ਟੀ. ਰਾਮ ਸਰੂਪ, ਸੀ. ਐਚ. ਟੀ ਪ੍ਰਦੀਪ ਕੁਮਾਰ ਅਤੇ ਚੇਅਰਮੈਨ ਗੁਰਮੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਨ੍ਹਾਂ ਖੇਡਾਂ ਵਿਚ ਕੋਟਫ਼ਤੂਹੀ ਬਲਾਕ ਦੇ ਸੱਤ ਕਲੱਸਟਰਾਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿਚ ਭਾਗ ਲੈ ਰਹੇ ਹਨ, ਪਹਿਲੇ ਦਿਨ ਲੜਕਿਆਂ ਦੇ ਖੇਡੇ ਕਬੱਡੀ ਮੈਚ ਵਿਚ ਅੱਛਰਵਾਲ ਕਲੱਸਟਰ ਦੀ ਟੀਮ ਨੇ ਐਮਾ ਜੱਟਾਂ ਕਲੱਸਟਰ ਨੂੰ ਹਰਾਇਆ, ਦੂਸਰੇ ਮੈਚ ਵਿਚ ਮਜਾਰਾ ਡੀਂਗਰੀਆ ਕਲੱਸਟਰ ਨੇ ਅਜਨੋਹਾ ਕਲੱਸਟਰ ਨੂੰ ਹਰਾਇਆ, ਤੀਸਰੇ ਮੈਚ ਵਿਚ ਬਹਿਬਲਪੁਰ ਕਲੱਸਟਰ ਨੇ ਅਹਿਰਾਣਾ ਖ਼ੁਰਦ ਕਲੱਸਟਰ ਨੂੰ ਹਰਾਇਆ, ਸੌ ਮੀਟਰ ਦੌੜ ਵਿਚ ਜੈਬੀਅਲ ਨੇ ਪਹਿਲਾ, ਨਵਜੋਤ ਨੇ ਦੂਸਰਾ ਅਤੇ ਅਮਾਨਤ ਮਸੀਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸ਼ਤਰੰਜ (ਲੜਕੇ) ਵਿਚ ਅਹਿਰਾਣਾ ਖ਼ੁਰਦ ਕਲੱਸਟਰ ਨੇ ਪਹਿਲਾ, ਬਹਿਬਲਪੁਰ ਕਲੱਸਟਰ ਨੇ ਦੂਸਰਾ ਅਤੇ ਐਮਾ ਜੱਟਾਂ ਕਲੱਸਟਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਦੋ ਸੌ ਮੀਟਰ ਦੌੜ ਵਿਚ ਜੈਬੀਅਲ ਨੇ ਪਹਿਲਾ, ਨਵਜੋਤ ਨੇ ਦੂਸਰਾ ਅਤੇ ਉਬੈਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਚਾਰ ਸੌ ਮੀਟਰ ਦੌੜ ਵਿੱਚ ਮਨੋਜ ਨੇ ਪਹਿਲਾ, ਰਣਵੀਰ ਨੇ ਦੂਸਰਾ ਅਤੇ ਉਬੈਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਛੇ ਸੌ ਮੀਟਰ ਦੌੜ ਵਿੱਚ ਆਰੀਅਨ ਨੇ ਪਹਿਲਾ, ਜੈਬੀਅਲ ਨੇ ਦੂਸਰਾ ਅਤੇ ਹਾਫ਼ਿਜ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਰਿਲੇਅ ਵਿਚ ਸਰਵੇਸ਼ ਨੇ ਪਹਿਲਾ, ਨਵਜੋਤ ਨੇ ਦੂਸਰਾ ਅਤੇ ਜਸ਼ਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸੁਰਿੰਦਰ ਸਿੰਘ ਡਾਟਾ, ਨਰਿੰਦਰ ਅਜਨੋਹਾ, ਹੇਮਰਾਜ, ਸੇਠੀ ਰਾਮ, ਮੱਖਣ ਸਿੰਘ ਆਦਿ ਸਮੇਤ ਵੱਖ-ਵੱਖ ਸਕੂਲਾਂ ਦੇ ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ‘ਪੰਜਾਬੀ ਦਿਵਸ’ ਮਨਾਇਆ ਅਗਲੀ ਖ਼ਬਰ 70 ਵੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੀਆਂ ਸ਼ਾਨੋ-ਸ਼ੌਕਤ ਨਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।