24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਸ਼ਾ ਵਰਕਰ ਯੂਨੀਅਨ ਆਗੂਆਂ ਨੇ ਐਸ. ਐਮ. ਓ. ਬੁੱਢਾਬੜ ਨੂੰ ਸੌਂਪਿਆ ਮੰਗ ਪੱਤਰ

ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਆਸ਼ਾ ਵਰਕਰ ਯੂਨੀਅਨ ਦੀ ਆਗੂ ਸੁਖਵਿੰਦਰ ਕੌਰ ਕੋਟਲੀ ਖ਼ਾਸ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਐਸ. ਐਮ.

ਅਜੀਤ ਡੈਸਕ 24-09-2026
ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਆਸ਼ਾ ਵਰਕਰ ਯੂਨੀਅਨ ਦੀ ਆਗੂ ਸੁਖਵਿੰਦਰ ਕੌਰ ਕੋਟਲੀ ਖ਼ਾਸ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਐਸ. ਐਮ. ਓ. ਬੁੱਢਾਵੜ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 10 ਲੱਖ ਸਹਿਤ ਸਹੂਲਤ ਵਾਲੇ ਕਾਰਡ ਜੋ ਕਿ ਲੋਕਾਂ ਦੇ ਘਰ-ਘਰ ਜਾ ਕੇ ਵੰਡੇ ਜਾ ਰਹੇ ਹਨ ਅਤੇ ਇਨ੍ਹਾਂ ਕਾਰਡਾਂ ਦਾ ਆਨਲਾਈਨ ਰਿਕਾਰਡ ਵੀ ਰੱਖਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਸਿਹਤ ਕਾਰਡਾਂ ਦਾ ਆਨਲਾਈਨ ਰਿਕਾਰਡ ਵੀ ਰੱਖਿਆ ਜਾਵੇ। ਆਸ਼ਾ ਵਰਕਰਾਂ ਵਲੋਂ 10 ਲੱਖ ਸਹਿਤ ਸਹੂਲਤ ਵਾਲਾ ਕਾਰਡ ਆਨਲਾਈਨ ਕਰਨ ਅਤੇ ਇਸ ਦਾ ਰਿਕਾਰਡ ਨਾ ਰੱਖਣ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਪਹਿਲਾਂ ਹੀ ਲੋਕਾਂ ਦੇ ਰਿਕਾਰਡ ਰੱਖਣ ਸਬੰਧੀ ਬਹੁਤ ਬੋਝ ਹੈ ਇਸ ਲਈ ਉਨ੍ਹਾਂ ਨੂੰ ਹੋਰ ਬੋਝ ਨਾ ਪਾਇਆ ਜਾਵੇ। ਇਸ ਮੌਕੇ ਸੁਮਨ ਕੁਮਾਰੀ, ਕੈਲਾਸ਼ੋ ਦੇਵੀ, ਨੀਲਮ ਰਾਣੀ, ਮੱਧੂ, ਪਵਨ ਕੁਮਾਰੀ, ਪ੍ਰੇਮ ਲਤਾ, ਅੰਜੂ ਬਾਲਾ, ਸੰਤੋਸ਼ ਕੁਮਾਰੀ, ਸਮਿੰਦਰ ਕੌਰ, ਕੁਲਜਿੰਦਰ ਕੌਰ ਆਦਿ ਵੱਡੀ ਗਿਣਤੀ ’ਚ ਆਸ਼ਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਰਿਟਾ: ਐਸ.ਡੀ.ਓ. ਕੇਹਰ ਸਿੰਘ ਪਨੂੰ ਨਮਿਤ ਅਰਦਾਸ 26 ਨੂੰ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਚ ‘ਸਿਹਤਮੰਦ ਜੀਵਨ ਸ਼ੈਲੀ ਅਤੇ ਨਸ਼ਿਆਂ ਨੂੰ ਨਾਂਹ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।