23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ-ਨਿਰਮਾਣ

ਦਸੂਹਾ, 22 ਸਤੰਬਰ (ਕੌਸ਼ਲ)-ਸਨਾਤਨ ਧਰਮ ਸਭਾ ਤੇ ਪਾਂਡਵ ਸਰੋਵਰ ਮੰਦਰ ਦਸੂਹਾ ਵਲੋਂ ਸ਼ਹਿਰ ਦੇ ਪਤਵੰਤਿਆਂ ਅਤੇ ਸੰਗਤ ਦੇ ਸਹਿਯੋਗ ਨਾਲ ਪਾਂਡਵ ਸਰੋਵਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਕਾਰਜ ਦੀ ਸ਼ੁਰੂਆਤ ਮੌਕੇ ਮੰਦਰ ਵਿਖੇ ਵਿਧੀਵਤ ਭੂਮੀ ਪੂਜਨ ਕਰਵਾਇਆ।

ਅਜੀਤ ਡੈਸਕ 23-09-2026
ਦਸੂਹਾ, 22 ਸਤੰਬਰ (ਕੌਸ਼ਲ)-ਸਨਾਤਨ ਧਰਮ ਸਭਾ ਤੇ ਪਾਂਡਵ ਸਰੋਵਰ ਮੰਦਰ ਦਸੂਹਾ ਵਲੋਂ ਸ਼ਹਿਰ ਦੇ ਪਤਵੰਤਿਆਂ ਅਤੇ ਸੰਗਤ ਦੇ ਸਹਿਯੋਗ ਨਾਲ ਪਾਂਡਵ ਸਰੋਵਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਕਾਰਜ ਦੀ ਸ਼ੁਰੂਆਤ ਮੌਕੇ ਮੰਦਰ ਵਿਖੇ ਵਿਧੀਵਤ ਭੂਮੀ ਪੂਜਨ ਕਰਵਾਇਆ। ਭੂਮੀ ਪੂਜਨ ਦੀਆਂ ਧਾਰਮਿਕ ਰਸਮਾਂ ਪੰਡਿਤ ਮਿਸ਼ਰਾ ਵਲੋਂ ਪੂਰੀਆਂ ਕਰਵਾਈਆਂ ਗਈਆਂ। ਇਸ ਮੌਕੇ ਸ਼ਰਧਾਲੂਆਂ ਨੇ ਸ਼ਰਧਾ ਅਤੇ ਭਾਵਨਾ ਨਾਲ ਪੂਜਾ ਵਿਚ ਭਾਗ ਲਿਆ ਅਤੇ ਮੰਦਰਾਂ ਦੇ ਨਵ-ਨਿਰਮਾਣ ਲਈ ਮੰਗਲ ਕਾਮਨਾਵਾਂ ਕੀਤੀਆਂ। ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਨੇ ਭੂਮੀ ਪੂਜਨ ਸਮਾਗਮ ਵਿਚ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸਮੂਹ ਸੰਗਤ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਂਡਵ ਸਰੋਵਰ ਧਾਰਮਿਕ ਤੇ ਆਸਥਾ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਮੰਦਰਾਂ ਦੇ ਨਵ-ਨਿਰਮਾਣ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਹੋਰ ਸੁਵਿਧਾ ਮਿਲੇਗੀ। ਇਸ ਮੌਕੇ ਸਮਾਜ ਸੇਵੀ ਜੋਗਿੰਦਰ ਪਾਲ ਮਹਾਜਨ ਨੇ ਸਨਾਤਨ ਧਰਮ ਸਭਾ ਵਲੋਂ ਕੀਤੇ ਜਾ ਰਹੇ ਇਸ ਧਾਰਮਿਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੇਵਾ-ਸੰਭਾਲ ਤੇ ਵਿਕਾਸ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਭੂਮੀ ਪੂਜਨ ਮੌਕੇ ਧਰਮਪਾਲ ਨਾਇਰ, ਵਿਜੇ ਸ਼ਰਮਾ, ਇੰਦਰ ਮੋਹਨ ਸ਼ਰਮਾ, ਸਤੀਸ਼ ਕਾਲੀਆ, ਚੰਦਨ ਕੌਸ਼ਲ, ਮਦਨ ਮੋਹਨ, ਵਿਵੇਕ ਰਿੰਕਾ, ਬਿੱਟੂ, ਰਜਨੀ ਕੌਸ਼ਲ, ਮੀਨਾਕਸ਼ੀ ਨਈਅਰ, ਪ੍ਰਵੀਨ ਸ਼ਰਮਾ, ਪਵਨ ਕੁਮਾਰ, ਸ਼ਾਮ ਮੁਰਾਰੀ, ਜੋਗੇਸ਼ ਵਰਮਾ, ਪ੍ਰਦੀਪ ਸ਼ਰਮਾ ਸਮੇਤ ਹੋਰ ਪਤਵੰਤੇ ਤੇ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਬੈਂਸ ਅਵਾਨ ਵਿਚ ਸਾਬਕਾ ਮੰਤਰੀ ਗਿਲਜੀਆਂ ਨੇ ਕਾਂਗਰਸ ਦੇ ਹੱਕ ’ਚ ਵਾਸੀਆਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਪਲੀਰ ਪੱਤੀ ਤੇ ਬਹਿ ਖੁਸ਼ਾਲਾ ਦੇ ਛਿੰਝ ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।