21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਟਾਂਡਾ ਵਿਚ ਲੁਟੇਰਿਆਂ ਨੇ ਵਿਅਕਤੀ ਤੋਂ ਹਥਿਆਰਾਂ ਦੇ ਬਲ ’ਤੇ ਸਕੂਟਰੀ ਖੋਹੀ

ਟਾਂਡਾ ਉੜਮੁੜ, 20 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਇਲਾਕੇ ਅੰਦਰ ਅਪਰਾਧਿਕ ਅਨਸਰਾਂ ਵਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਘਟਨਾ ਦਿਨ ਦਿਹਾੜੇ ਉਸ ਸਮੇਂ ਵਾਪਰੀ ਜਦੋਂ ਮਿਆਣੀ ਨਿਵਾਸੀ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਉਸ ਪਾਸੋਂ ਕੁੱਝ ਲੁਟੇਰਿਆਂ ਨੇ ਹਥਿਆਰਾਂ ਦੇ ਬਲ ’ਤੇ ਹਵਾਈ ਫਾਇਰ ਕਰਦੇ ਹੋਏ ਉਸ ਦੀ ਸਕੂਟਰੀ ਖੋਹ ਲਈ।

ਅਜੀਤ ਡੈਸਕ 21-09-2026
ਟਾਂਡਾ ਉੜਮੁੜ, 20 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਇਲਾਕੇ ਅੰਦਰ ਅਪਰਾਧਿਕ ਅਨਸਰਾਂ ਵਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਘਟਨਾ ਦਿਨ ਦਿਹਾੜੇ ਉਸ ਸਮੇਂ ਵਾਪਰੀ ਜਦੋਂ ਮਿਆਣੀ ਨਿਵਾਸੀ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਉਸ ਪਾਸੋਂ ਕੁੱਝ ਲੁਟੇਰਿਆਂ ਨੇ ਹਥਿਆਰਾਂ ਦੇ ਬਲ ’ਤੇ ਹਵਾਈ ਫਾਇਰ ਕਰਦੇ ਹੋਏ ਉਸ ਦੀ ਸਕੂਟਰੀ ਖੋਹ ਲਈ। ਲੁੱਟ ਖੋਹ ਸ਼ਿਕਾਰ ਹੋਏ ਅਮਰੀਕ ਸਿੰਘ ਵਾਸੀ ਮਿਆਣੀ ਨੇ ਦੱਸਿਆ ਕਿ ਉਹ ਬੇਗੋਵਾਲ ਵਿਚ ਮੁਨੀਮ ਵਜੋਂ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਉਹ ਕਰੀਬ 7.30 ਵਜੇ ਪਿੰਡ ਨੱਥੂਪੁਰ ਬਾਬਾ ਸ੍ਰੀਚੰਦ ਦੇ ਅਸਥਾਨ ’ਤੇ ਮੱਥਾ ਟੇਕਣ ਜਾ ਰਿਹਾ ਸੀ ਤਾਂ ਮਿਆਣੀ ਵਾਇਸ ਅਵਾਨ ਨਜ਼ਦੀਕ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਪਿਸਤੌਲ ਨਾਲ ਹਵਾਈ ਫਾਇਰ ਕਰਦੇ ਹੋਏ ਉਸ ਕੋਲੋਂ ਸਕੂਟਰੀ ਖੋਹ ਲਈ ਤੇ ਫ਼ਰਾਰ ਹੋ ਗਏ। ਟਾਂਡਾ ਇਲਾਕੇ ਵਿਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ।
ਪਿਛਲੀ ਖ਼ਬਰ ਸੂਬੇ ’ਚ ਵਧ ਰਹੀ ਅਰਾਜਕਤਾ ਤੋਂ ਲੋਕ ਸਹਿਮੇ-ਗਿਲਜੀਆਂ ਅਗਲੀ ਖ਼ਬਰ ਦਾਣਾ ਮੰਡੀ ਦੇ ਸ਼ੈੱਡ ’ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ, ਝੋਨੇ ਦੀ ਆਮਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।