20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੁਬਈ ਟੈਕਸੀ ਡਰਾਈਵਰਾਂ ਦੀ ਭਰਤੀ ਲਈ ਇੰਟਰਵਿਊ 26 ਨੂੰ-ਕਨਵਰ ਅਰੋੜਾ

ਨਵਾਂਸ਼ਹਿਰ, 19 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ.

ਅਜੀਤ ਡੈਸਕ 20-09-2026
ਨਵਾਂਸ਼ਹਿਰ, 19 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਦੁਬਈ ਵਿਚ ਟੈਕਸੀ ਡਰਾਈਵਰ ਦੀ ਭਰਤੀ ਲਈ ਪਹਿਲਾਂ ਦੋ ਵਾਰ ਇੰਟਰਵਿਊ ਕੀਤੀ ਗਈ ਸੀ, ਜਿਸ ਵਿਚ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਪਹਿਲੀਆਂ ਕਾਮਯਾਬ ਦੋ ਟੈਕਸੀ ਡਰਾਈਵਰਾਂ ਦੀ ਭਰਤੀ ਵਾਲੀ ਇੰਟਰਵਿਊ ਤੋਂ ਬਾਅਦ ਕੰਪਨੀ ਤੀਜੀ ਇੰਟਰਵਿਊ ਕਰਨ ਜਾ ਰਹੀ ਹੈ। ਜਿਹੜੀ ਹੋਵੇਗੀ 26 ਸਤੰਬਰ ਨੂੰ ਸਾਡੇ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ। ਜਿਹੜੇ ਵਿਅਕਤੀਆਂ ਨੇ ਦਸਵੀਂ ਪਾਸ ਕੀਤੀ ਹੈ ਉਮਰ 22 ਸਾਲ ਤੋਂ 42 ਸਾਲ ਹੈ ਨਾਲ ਇੰਡੀਆ ਦਾ ਡ੍ਰਾਈਵਿੰਗ ਲਾਇਸੈਂਸ ਹੈ ਡ੍ਰਾਈਵਿੰਗ ਲਾਇਸੈਂਸ ਹੋਣਾ ਬਹੁਤ ਲਾਜ਼ਮੀ ਹੈ। ਦੁਬਈ ਜਾਣ ਦੇ ਚਾਹਵਾਨ ਸਵੇਰੇ 9 ਵਜੇ ਤੋਂ 4 ਵਜੇ ਤੱਕ ਪਹੁੰਚ ਕੇ ਇਸ ਸਿੱਧੀ ਭਰਤੀ ਦਾ ਫਾਇਦਾ ਲੈ ਸਕਦੇ ਹਨ ਪਿਛਲੀ ਵਾਰ 100 ਤੋਂ ਵੀ ਵੱਧ ਚਾਹਵਾਨਾਂ ਨੇ ਇੰਟਰਵਿਊ ਦਾ ਫਾਇਦਾ ਲਿਆ ਸੀ ਜੇਕਰ ਕੋਈ ਉਮੀਦਵਾਰ ਦੁਬਈ ਜਾ ਕੇ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਆਪਣਾ ਨਾਂਅ ਦਰਜ ਕਰਵਾਉਣ ਲਈ ਕੰਪਨੀ ਦੇ ਨਵਾਂਸ਼ਹਿਰ ਜਾਂ ਗੜ੍ਹਸ਼ੰਕਰ ਦਫ਼ਤਰ ਪਹੁੰਚ ਸਕਦੇ ਹਨ ਜਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਕੰਪਨੀ ਦੀ ਐਚ. ਆਰ. ਟੀਮ ਸਨਿਚਰਵਾਰ ਪਹੁੰਚੇਗੀ ਅਤੇ ਮੌਕੇ ’ਤੇ ਆਫਰ ਲੈਟਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਬੀ ਮੋਬੀਲਿਟੀ ਕੰਪਨੀ ਦੁਬਈ ਦੀ ਕਾਫ਼ੀ ਪੁਰਾਣੀ ਅਤੇ ਵਧੀਆ ਕੰਪਨੀ ਹੈ, ਜਿਸ ’ਚ ਹਜ਼ਾਰਾਂ ਹੀ ਡਰਾਈਵਰ ਕੰਮ ਕਰਦੇ ਹਨ ਅਤੇ ਵਧੀਆ ਕਮਾਉਂਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਮਿਲ ਸਕਦੇ ਹਨ।
ਪਿਛਲੀ ਖ਼ਬਰ ਏ. ਆਈ. ਈ. ਸੀ. ਨੇ ਕੁਝ ਦਿਨਾਂ ’ਚ ਹਾਸਿਲ ਕੀਤੇ ਵੱਖ-ਵੱਖ ਮੁਲਕਾਂ ਦੇ 50 ਤੋਂ ਵਧੇਰੇ ਸਟੱਡੀ ਵੀਜ਼ੇ-ਅਵਤਾਰ ਸਿੰਘ ਅਰੋੜਾ ਅਗਲੀ ਖ਼ਬਰ ਹਲਕਾ ਕਾਦੀਆਂ ’ਚ ‘ਆਪ’ ਨੂੰ ਹੋਰ ਮਜ਼ਬੂਤ ਕਰਾਂਗੇ- ਰਣਜੋਧ ਸਿੰਘ ਛੋਟੇਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।