ਬਸਪਾ ਨੇ ਸ਼ਹਿਰ ’ਚ ਰੋਸ ਮਾਰਚ ਉਪਰੰਤ ਮਿੰਨੀ ਸਕੱਤਰੇਤ ਸਾਹਮਣੇ ਲਗਾਇਆ ਧਰਨਾ
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ )-ਪੰਜਾਬ ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਤੇ ਹਮਲੇ ਦੀ 13ਵੀਂ ਘਟਨਾ ਜੋ ਪਿੰਡ ਬਾੜੀਆਂ ਕਲਾਂ ਵਿਖੇ ਹੋਈ ਦੇ ਵਿਰੋਧ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ, ਉਪਰੰਤ ਮਿੰਨੀ ਸਕੱਤਰੇਤ ਸਾਹਮਣੇ ਰੋਸ ਧਰਨਾ ਲਗਾਇਆ।
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ )-ਪੰਜਾਬ ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਤੇ ਹਮਲੇ ਦੀ 13ਵੀਂ ਘਟਨਾ ਜੋ ਪਿੰਡ ਬਾੜੀਆਂ ਕਲਾਂ ਵਿਖੇ ਹੋਈ ਦੇ ਵਿਰੋਧ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ, ਉਪਰੰਤ ਮਿੰਨੀ ਸਕੱਤਰੇਤ ਸਾਹਮਣੇ ਰੋਸ ਧਰਨਾ ਲਗਾਇਆ। ਪ੍ਰਦਰਸ਼ਨ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਬਾੜੀਆਂ ਕਲਾਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਖਰਚੇ ‘ਤੇ ਉਸੇ ਸਥਾਨ ‘ਤੇ ਤੁਰੰਤ ਨਵਾਂ ਬੁੱਤ ਸਥਾਪਿਤ ਕਰੇ ਅਤੇ ਪੰਜਾਬ ਤੇ ਕੇਂਦਰ ਸਰਕਾਰਾਂ ਵਲੋਂ ਮਿਲ ਕੇ ਬਹੁਜਨ ਮਹਾਂਪੁਰਸ਼ਾਂ ਦੇ ਬੁੱਤਾਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ 2027 ‘ਚ ਡਾ. ਅੰਬੇਡਕਰ ਦੀ ਸੋਚ ਦੀ ਬਸਪਾ ਸਰਕਾਰ ਬਣਾ ਕੇ ਇਸ ਅਪਮਾਨ ਦਾ ਬਦਲਾ ਲਿਆ ਜਾਵੇਗਾ। ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਬਾਬਾ ਸਾਹਿਬ ਦੇ ਅਪਮਾਨ ਦਾ ਇਹ ਗੰਭੀਰ ਮੁੱਦਾ ਵਿਧਾਨ ਸਭਾ ‘ਚ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਮੁੱਖ ਚੋਣ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਨੇ ਡਾ. ਅੰਬੇਡਕਰ ਦੇ ਬੁੱਤਾਂ ‘ਤੇ ਹੋ ਰਹੇ ਬਾਰ-ਬਾਰ ਹਮਲਿਆਂ ਦੀ ਨਿੰਦਾ ਕਰਦਿਆਂ ਬਸਪਾ ਵਰਕਰਾਂ ਨੂੰ ਪਿੰਡ-ਪਿੰਡ ‘ਚ ਬਹੁਜਨ ਸਮਾਜ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਨਿਧੀ ਕੁਮਦ ਬੰਬਾਹ ਤੇ ਐਸ. ਪੀ. ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਪ੍ਰਸ਼ਾਸਨ ਆਪਣੇ ਖਰਚੇ ‘ਤੇ ਨਵਾਂ ਬੁੱਤ ਲਗਵਾਏਗਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ, ਬੁੱਤਾਂ ਦੀ ਸੁਰੱਖਿਆ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ। ਜਿਸ ਤੋਂ ਬਾਅਦ ਬਸਪਾ ਵਲੋਂ ਧਰਨਾ ਸਮਾਪਤ ਕੀਤਾ। ਡਾ. ਕਰੀਮਪੁਰੀ ਨੇ ਦੱਸਿਆ ਕਿ ਬਾੜੀਆਂ ਕਲਾਂ ਵਿਖੇ ਸ਼ਾਂਤਮਈ ਰੋਸ ਧਰਨਾ ਅਗਲੇ 13 ਦਿਨਾਂ ਤੱਕ ਨਿਰੰਤਰ ਜਾਰੀ ਰਹੇਗਾ। ਇਸ ਮੁਹਿੰਮ ਤਹਿਤ ਬਸਪਾ ਵਰਕਰ ਰੋਜ਼ਾਨਾ ਬੁੱਤ ਤੋਂ 13 ਕਿੱਲੋਮੀਟਰ ਦੂਰ ਵੱਖ-ਵੱਖ ਪਿੰਡਾਂ ਤੋਂ ਪੈਦਲ ਕਾਫ਼ਲਾ ਬਣਾ ਕੇ ਚੱਲਣਗੇ ਅਤੇ ਰਸਤੇ ‘ਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਡਾ. ਅੰਬੇਡਕਰ ਤੇ ਗੁਰੂ ਘਰਾਂ ‘ਤੇ ਹੋ ਰਹੇ ਹਮਲਿਆਂ ਬਾਰੇ ਜਾਗਰੂਕ ਕਰਦੇ ਹੋਏ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਬਾੜੀਆਂ ਕਲਾਂ ਧਰਨੇ ‘ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਜੇਕਰ 13 ਦਿਨਾਂ ‘ਚ ਦੋਸ਼ੀ ਗ੍ਰਿਫ਼ਤਾਰ ਨਾ ਹੋ ਏ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਨਵਰਾਜ ਸਿੰਘ ਮੁੱਖ ਜ਼ੋਨ ਇੰਚਾਰਜ, ਚੌਧਰੀ ਗੁਰਨਾਮ ਸਿੰਘ ਜ਼ੋਨ ਇੰਚਾਰਜ, ਠੇਕੇਦਾਰ ਭਗਵਾਨ ਦਾਸ ਸਿੱਧੂ ਸਟੇਟ ਜਨਰਲ ਸੈਕਟਰੀ ਤੇ ਲੋਕ ਸਭਾ ਇੰਚਾਰਜ, ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸੈਕਟਰੀ, ਤੀਰਥ ਰਾਜਪੁਰਾ, ਬਲਵਿੰਦਰ ਬਿੱਟਾ, ਹਰਭਜਨ ਬੁਲਾਲੋ, ਗੁਰਮੇਲ ਚੁੰਬਰ, ਪਰਵੀਨ ਬੰਗਾ, ਰਮਨ ਰਲ, ਤਰਸੇਮ ਥਾਪਰ, ਐਡਵੋਕੇਟ ਪ੍ਰਿਤਪਾਲ ਸਿੰਘ ਪਾਲੀ ਸਟੇਟ ਸੈਕਟਰੀ ਅਤੇ ਫਿਲੌਰ ਵਿਧਾਨ ਸਭਾ ਦੇ ਇੰਚਾਰਜ ਖੁਸ਼ੀ ਰਾਮ, ਸਟੇਟ ਸੈਕਟਰੀ ਦਿਲਬਾਗ ਚੰਦ, ਲੇਖ ਰਾਜ ਜਮਾਲਪੁਰੀ, ਸਟੇਟ ਸੈਕਟਰੀ ਰਣਵੀਰ ਬੱਬਰ, ਸਟੇਟ ਸੈਕਟਰੀ ਸੁਖਦੇਵ ਬਿੱਟਾ, ਸਟੇਟ ਸੈਕਟਰੀ ਮਨਿੰਦਰ ਸਿੰਘ, ਪਰਮਜੀਤ ਮੱਲ ਸਟੇਟ ਕੈਸ਼ੀਅਰ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਸੋਮਨਾਥ ਬੈਂਸ ਜ਼ਿਲ੍ਹਾ ਪ੍ਰਧਾਨ, ਸਰਦੂਲ ਸਿੰਘ ਰੋਪੜ ਜ਼ਿਲ੍ਹਾ ਪ੍ਰਧਾਨ, ਸਲਿੰਦਰ ਸਿੰਘ ਜਲੰਧਰ ਸ਼ਹਿਰੀ ਪ੍ਰਧਾਨ, ਨਿਸ਼ਾਨ ਚੌਧਰੀ ਸ਼ਾਮਚੁਰਾਸੀ, ਮਦਨ ਬੈਂਸ ਹੁਸ਼ਿਆਰਪੁਰ, ਐਡਵੋਕੇਟ ਪਲਵਿੰਦਰ ਮਾਨਾ ਚੱਬੇਵਾਲ, ਯਸ਼ ਭੱਟੀ ਪ੍ਰਧਾਨ ਚੱਬੇਵਾਲ, ਸੁਰਜੀਤ ਮਹਿਮੀ ਪ੍ਰਧਾਨ ਹੁਸ਼ਿਆਰਪੁਰ, ਬਖਸ਼ੀਸ਼ ਗੜ੍ਹਸ਼ੰਕਰ, ਚਰਨਜੀਤ ਲਾਲ ਫਗਵਾੜਾ, ਖ਼ੁਸ਼ੀ ਰਾਮ ਫ਼ਿਲੌਰ, ਸੁਖਵਿੰਦਰ ਬਿੱਟੂ, ਚਰਨਜੀਤ ਲਾਲ ਕਾਲਾ ਫਗਵਾੜਾ, ਹਰਜਿੰਦਰ ਬਿੱਲਾ ਆਦਮਪੁਰ, ਅਮਰਜੀਤ ਨੰਗਲ ਕਰਤਾਰਪੁਰ, ਹਰਿੰਦਰ ਸ਼ੀਤਲ, ਬਲਦੇਵ ਸਿੰਘ, ਜਗਦੀਸ਼ ਦਿਸ਼ਾ, ਬੂਟਾ ਸਿੰਘ, ਹਰਜਿੰਦਰ ਬੰਗਾ, ਡਾ. ਅਵਤਾਰ ਗੜ੍ਹਸ਼ੰਕਰ, ਸੂਦ ਸਾਹਿਬ, ਸਰਬਜੀਤ ਜਾਫ਼ਰਪੁਰ, ਸੰਦੀਪ ਕੌਰ ਚੇਅਰਪਰਸਨ ਬਲਾਕ ਸੰਮਤੀ ਫਿਲੌਰ, ਅਨੀਤਾ ਪਾਲ ਸੰਮਤੀ ਮੈਂਬਰ, ਕੁਲਵਿੰਦਰ ਕੌਰ ਸੰਮਤੀ ਮੈਂਬਰ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਅਮਨਦੀਪ ਕੌਰ ਕੌਂਸਲਰ, ਅਮਨਦੀਪ ਸਿੱਧੂ ਬਾੜੀਆਂ, ਵਿੱਕੀ, ਰੋਹਿਤ, ਰਕੇਸ਼ ਕੱਟੀ, ਪਰਦੀਪ ਮੱਲ, ਪਰਮਿੰਦਰ ਬੋਧ, ਸੁਰਿੰਦਰ ਢੰਡਾ ਆਦਿ ਹਾਜ਼ਰ ਸਨ।