ਮੰਨਣਹਾਨਾ ’ਚ ਮੈਡੀਕਲ ਕੈਂਪ ਲਗਾਇਆ
ਕੋਟਫ਼ਤੂਹੀ, 14 ਸਤੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਵਿਖੇ ਸੰਸਥਾ ਦਸਵੰਧ ਗ਼ਰੀਬਾਂ ਲਈ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਟੀਮ ਤੇ ਪਿੰਮਸ ਹਸਪਤਾਲ ਜਲੰਧਰ ਤੋਂ ਰਾਜੇਸ਼ ਕੁਮਾਰ ਦੀ ਮੈਡੀਕਲ ਟੀਮ ਵਲੋਂ ਜਨਰਲ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ। ਮੈਡੀਕਲ ਕੈਪ ’ ਚ ਲਗਪਗ 500 ਦੇ ਕਰੀਬ ਮਰੀਜ਼ਾਂ ਦੀ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਅਜੀਤ ਡੈਸਕ
15-09-2026