14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੂਬਾ ਪੱਧਰੀ ਐਮ.ਟੀ.ਬੀ. ਚੈਂਪੀਅਨਸ਼ਿਪ ’ਚ ਪਿਤਾ ਨੇ ਚਾਂਦੀ ਤੇ ਪੁੱਤਰ ਨੇ ਜਿੱਤਿਆ ਸੋਨ ਤਗਮਾ

ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਪਟਿਆਲਾ ’ਚ ਹੋਈ ਪੰਜਾਬ ਰਾਜ ਪੱਧਰੀ ਐਮ. ਟੀ.

ਸੂਬਾ ਪੱਧਰੀ ਐਮ.ਟੀ.ਬੀ. ਚੈਂਪੀਅਨਸ਼ਿਪ ’ਚ ਤਗਮਾ ਜਿੱਤਣ ਵਾਲੇ ਮੰਗਲ ਸਿੰਘ ਠਾਕੁਰ , ਸੂਰਿਆ ਠਾਕੁਰ ਦੇ ਨਾਲ ਅਭਿਸ਼ੇਕ ਕਸ਼ਯਪ, ਸਰਣ ਪ੍ਰੀਤੀ ਤੇ ਹੋਰ। ਤਸਵੀਰ: ਹਮਸ਼ਾਇਨ ਸਟੂਡੀਓ 14-09-2026
ਹੁਸ਼ਿਆਰਪੁਰ, 13 ਸਤੰਬਰ (ਬਲਜਿੰਦਰਪਾਲ ਸਿੰਘ)-ਪਟਿਆਲਾ ’ਚ ਹੋਈ ਪੰਜਾਬ ਰਾਜ ਪੱਧਰੀ ਐਮ.ਟੀ.ਬੀ. ਚੈਂਪੀਅਨਸ਼ਿਪ ’ਚ ਪਿੰਡ ਗੱਗੜ (ਹਾਜੀਪੁਰ) ਦੇ ਮੰਗਲ ਸਿੰਘ ਠਾਕੁਰ ਅਤੇ ਉਨ੍ਹਾਂ ਦੇ ਪੁੱਤਰ ਸੂਰਿਆ ਠਾਕੁਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ। ਮੰਗਲ ਸਿੰਘ ਠਾਕੁਰ (46) ਨੇ ਪੁਰਸ਼ ਐਲੀਟ ਵਰਗ ’ਚ ਚਾਂਦੀ ਦਾ ਤਗਮਾ ਜਦਕਿ ਉਨ੍ਹਾਂ ਦੇ ਪੁੱਤਰ ਸੂਰਿਆ ਠਾਕੁਰ (17) ਨੇ ਜੂਨੀਅਰ ਵਰਗ ’ਚ ਸੋਨੇ ਦਾ ਤਗਮਾ ਜਿੱਤਿਆ ਅਤੇ ਅਕਤੂਬਰ 2026 ’ਚ ਉੜੀਸਾ ’ਚ ਹੋਣ ਵਾਲੀ ਕੌਮੀ ਐਮ.ਟੀ.ਬੀ. ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਵੀ ਕੀਤਾ। ਮੰਗਲ ਸਿੰਘ ਠਾਕੁਰ ਦੀ ਇਹ ਪ੍ਰਾਪਤੀ ਖ਼ਾਸ ਤੌਰ ’ਤੇ ਸ਼ਲਾਘਾਯੋਗ ਹੈ ਕਿਉਂਕਿ ਉਨ੍ਹਾਂ ਨੇ 46 ਸਾਲ ਦੀ ਉਮਰ ’ਚ ਐਲੀਟ ਵਰਗ ’ਚ ਆਪਣੇ ਤੋਂ ਕਾਫ਼ੀ ਛੋਟੀ ਉਮਰ ਦੇ ਖਿਡਾਰੀਆਂ ਨਾਲ ਮੁਕਾਬਲਾ ਕੀਤਾ। ਇਸ ਵਰਗ ’ਚ ਸੋਨੇ ਦਾ ਤਗਮਾ ਜਿੱਤਣ ਵਾਲਾ ਖਿਡਾਰੀ ਲਗਭਗ 25 ਸਾਲ ਦਾ ਸੀ। ਇਸ ਲਈ 46 ਸਾਲ ਦੀ ਉਮਰ ’ਚ ਚਾਂਦੀ ਦਾ ਤਗਮਾ ਜਿੱਤਣਾ ਉਨ੍ਹਾਂ ਦੀ ਫਿਟਨੈੱਸ , ਤਜਰਬੇ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ। ਇਸ ਮੌਕੇ ਪ੍ਰੋਫੈਸ਼ਨਲ ਅਲੀਟ ਸਾਈਕਲੰਗ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਅਭਿਸ਼ੇਕ ਕਸ਼ਯਪ ਅਤੇ ਪੀ.ਏ.ਸੀ.ਏ. ਦੇ ਮੈਂਬਰ ਸਰਣ ਪ੍ਰੀਤੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਪਿਤਾ-ਪੁੱਤਰ ਨੂੰ ਵਧਾਈ ਦਿੱਤੀ ਅਤੇ ਕੌਮੀ ਚੈਂਪੀਅਨਸ਼ਿਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਤਾ-ਪੁੱਤਰ ਦੀ ਇਹ ਸਫਲਤਾ ਹੁਸ਼ਿਆਰਪੁਰ ਦੇ ਕੰਢੀ ਖੇਤਰ ’ਚ ਮਾਊਂਟੇਨ ਬਾਈਕਿੰਗ ਦੀਆਂ ਵੱਡੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਹੀ ਕੋਚਿੰਗ ਅਤੇ ਬੁਨਿਆਦੀ ਸਹੂਲਤਾਂ ਨਾਲ ਇਸ ਖੇਤਰ ਤੋਂ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਾਈਕਲਿਸਟ ਤਿਆਰ ਕੀਤੇ ਜਾ ਸਕਦੇ ਹਨ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ 26 ਅਗਸਤ ਨੂੰ ਪ੍ਰੋਫੈਸ਼ਨਲ ਐਲੀਟ ਸਾਈਕਲਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪਹਿਲਾ ਜ਼ਿਲ੍ਹਾ ਐਮ.ਟੀ.ਬੀ. ਚੈਂਪੀਅਨਸ਼ਿਪ ਕਰਵਾਈ ਸੀ, ਜਿਸ ’ਚ ਸਥਾਨਕ ਸਾਈਕਲਿਸਟਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਤੇ ਉੱਚ ਪੱਧਰੀ ਮੁਕਾਬਲਿਆਂ ਦੀ ਤਿਆਰੀ ਦਾ ਮੌਕਾ ਦਿੱਤਾ ਸੀ। ਇਸ ਦੌਰਾਨ ਪ੍ਰੋਫੈਸ਼ਨਲ ਐਲੀਟ ਸਾਈਕਲਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਪੰਜਾਬ ਸਾਈਕਲੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਸੀ.ਐਫ.ਆਈ. ਸੀਨੀਅਰ ਮੀਤ ਪ੍ਰਧਾਨ ਉਂਕਾਰ ਸਿੰਘ, ਸੀ.ਐਫ.ਆਈ. ਪ੍ਰਧਾਨ ਐਡ. ਮਨਿੰਦਰਪਾਲ ਸਿੰਘ, ਪੀ.ਈ.ਸੀ.ਏ. ਦੇ ਜਨਰਲ ਸਕੱਤਰ ਅਭਿਸ਼ੇਕ ਕਸ਼ਯਪ ਅਤੇ ਪੀ.ਏ.ਸੀ.ਏ. ਦੇ ਮੈਂਬਰ ਸਰਣ ਪ੍ਰੀਤੀ ਦੇ ਮਾਰਗ-ਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਰਥਲਾ ਤੋਂ ਕਾਂਗਰਸ ਨੇ ਛੇੜਿਆ ‘ਪੰਜਾਬ ਬਚਾਓ ਲੋਕ ਮਿਲਣੀ’ ਦਾ ਬਿਗੁਲ ਅਗਲੀ ਖ਼ਬਰ ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਜਸਵਿੰਦਰ ਸਿੰਘ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇ ਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।