14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕਰਾੜੀ (ਬਹਿ ਜੋਗਨ) ਦੇ ਛਿੰਝ ਮੇਲੇ ’ਚ ਹਲਕਾ ਇੰਚਾਰਜ ਸਾਬੀ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 13 ਸਤੰਬਰ (ਮਹਿਤਾ)-ਹਲਕਾ ਮੁਕੇਰੀਆਂ ਦੇ ਪਿੰਡ ਕਰਾੜੀ (ਬਹਿ ਜੋਗਨ) ਦਾ 40ਵਾਂ ਛਿੰਝ ਸੰਪੰਨ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਆਮ ਮਹਿਮਾਨ ਵਜੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਪਹੁੰਚੇ।

ਪਿੰਡ ਕਰਾੜੀ (ਬਹਿ ਜੋਗਨ) ਦੇ ਛਿੰਝ ਮੇਲੇ ਦੌਰਾਨ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਸਰਬਜੋਤ ਸਿੰਘ ਸਾਬੀ। ਤਸਵੀਰ : ਮਹਿਤਾ 14-09-2026
ਤਲਵਾੜਾ, 13 ਸਤੰਬਰ (ਮਹਿਤਾ)-ਹਲਕਾ ਮੁਕੇਰੀਆਂ ਦੇ ਪਿੰਡ ਕਰਾੜੀ (ਬਹਿ ਜੋਗਨ) ਦਾ 40ਵਾਂ ਛਿੰਝ ਸੰਪੰਨ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਆਮ ਮਹਿਮਾਨ ਵਜੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਪਹੁੰਚੇ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਹਲਕਾ ਇੰਚਾਰਜ ਸਾਬੀ ਦਾ ਛਿੰਝ ਮੇਲੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਆਰਿਡ ਡੋਡਾ ਤੇ ਪਹਿਲਵਾਨ ਸ਼ਿਵਮ ਮੰਡੋਲੀ ਦਰਮਿਆਨ ਹੋਈ। ਛੋਟੀ ਰੁਮਾਲੀ ਦੀ ਕੁਸ਼ਤੀ ਸਾਗਰ ਗੁਰਦਾਸਪੁਰ ਤੇ ਪਹਿਲਵਾਨ ਆਕਾਸ਼ ਮਹਾਬਲੀ ਦਰਮਿਆਨ ਹੋਈ। ਪਰ ਵੱਡੀ ਤੇ ਛੋਟੀ ਰੁਮਾਲੀ ਵਿਚ ਚੋਟੀ ਦੇ ਪਹਿਲਵਾਨ ਬਰਾਬਰੀ ’ਤੇ ਰਹੇ। ਮੁੱਖ ਮਹਿਮਾਨ ਸਾਬੀ ਨੇ ਵੱਡੀ ਤੇ ਛੋਟੀ ਰੁਮਾਲੀ ਦੇ ਪਹਿਲਵਾਨਾਂ 81 ਹਜ਼ਾਰ ਤੇ 71 ਹਜ਼ਾਰ ਰੁਮਾਲੀ ਵਜੋਂ ਦਿੱਤੇ। ਪ੍ਰਧਾਨ ਜਗਦੀਸ਼ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਸਾਬੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸਾਬੀ ਨੇ ਪਿੰਡ ਕਰਾੜੀ ਦੇ ਸਰਬਪੱਖੀ ਵਿਕਾਸ ਲਈ 4 ਲੱਖ ਰੁਪਏ ਛਿੰਝ ਕਮੇਟੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਛਿੰਝ ਕਮੇਟੀ ਨੂੰ 11 ਹਜ਼ਾਰ ਰੁਪਏ ਨਕਦ ਵੀ ਦਿੱਤੇ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ, ਸਕੱਤਰ ਨਰੇਸ਼ ਕੁਮਾਰ, ਖ਼ਜ਼ਾਨਚੀ ਠਾ. ਨਰਦੇਵ ਸਿੰਘ, ਉਪ ਪ੍ਰਧਾਨ ਰਘੁਵੀਰ ਸਿੰਘ ਬੱਗੂ, ਮੈਂਬਰ ਇੰਜ. ਬਾਲ ਕਿਸ਼ਨ ਮਿੱਠੂ, ਰਿੰਪੀ, ਮੁਕੇਸ਼, ਕੁਲਦੀਪ ਸਿੰਘ, ਵਿਵੇਕ ਭਾਰਦਵਾਜ, ਅਸ਼ਵਨੀ ਕੁਮਾਰ ਨੰਦ, ਪ੍ਰੇਮ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਜਗੀਰ ਸਿੰਘ, ਰਾਜ ਕੁਮਾਰ, ਸੰਨੀ ਕੁਮਾਰ, ਜੇ. ਈ. ਜੀਵਨ ਕੁਮਾਰ, ਜੇ. ਈ. ਮੋਹਿੰਦਰ ਸਿੰਘ, ਸੰਮਤੀ ਮੈਂਬਰ ਰਾਕੇਸ਼ ਕੁਮਾਰ, ਐਜੂਕੇਸ਼ਨ ਵਿੰਗ ਤੋਂ ਜੇ. ਈ. ਮੋਹਿੰਦਰ ਸਿੰਘ, ਸਰਪੰਚ ਨਮੋਲੀ ਸੋਨੀ, ਸਰਪੰਚ ਭਟੋਲੀ ਰਾਜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਬੈਠਕ, ਪਾਰਟੀ ਦੀ ਮਜ਼ਬੂਤੀ ਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਸ਼ਿਆਂ ਖ਼ਿਲਾਫ਼ ਕਰੇਗੀ ਜਾਗਰੂਕ-ਡਾ. ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।