14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰੋੜ ਮਜਾਰੇ ਦੇ ਨਾਮੀ ਛਿੰਝ ਮੇਲੇ ’ਚ ਰਾਜੂ ਰਈਏਵਾਲ ਤੇ ਅੰਕਿਤ ਮਥੁਰਾ ਨੇ ਜਿੱਤੀਆਂ ਪਟਕੇ ਦੀਆਂ ਕੁਸ਼ਤੀਆਂ

ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਪਿੰਡ ਰੋੜ ਮਜਾਰਾ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗੁੱਗਾ ਜ਼ਾਹਿਰ ਪੀਰ ਦਾ ਸਾਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਛਿੰਝ ਮੇਲੇ ’ਚ ਬੁਲਟ ਮੋਟਰਸਾਈਕਲ ਦੇ ਇਨਾਮ ਵਾਲੀਆਂ ਪਟਕੇ ਦੀਆਂ ਕੁਸ਼ਤੀਆਂ ’ਚ ਰਾਜੂ ਰਈਏਵਾਲ ਨੇ ਅਭਿਨਾਇਕ ਯੂ.

ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਣ ਸਮੇਂ ਜੋਗਾ ਸਿੰਘ ਇਬਰਾਹਿਮਪੁਰ, ਰਿਟਾ. ਇੰਸਪੈਕਟਰ ਅਵਤਾਰ ਸਿੰਘ, ਗੁਰਪਾਲ ਸਿੰਘ ਸਾਬਕਾ ਸਰਪੰਚ, ਸਰਪੰਚ ਪ੍ਰਕਾਸ਼ ਰਾਮ, ਸਤਨਾਮ ਸਿੰਘ, ਰਿੰਕੂ ਕੰਡਾ ਨੰਬਰਦਾਰ ਤੇ ਹੋਰ। 14-09-2026
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਪਿੰਡ ਰੋੜ ਮਜਾਰਾ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗੁੱਗਾ ਜ਼ਾਹਿਰ ਪੀਰ ਦਾ ਸਾਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਛਿੰਝ ਮੇਲੇ ’ਚ ਬੁਲਟ ਮੋਟਰਸਾਈਕਲ ਦੇ ਇਨਾਮ ਵਾਲੀਆਂ ਪਟਕੇ ਦੀਆਂ ਕੁਸ਼ਤੀਆਂ ’ਚ ਰਾਜੂ ਰਈਏਵਾਲ ਨੇ ਅਭਿਨਾਇਕ ਯੂ. ਪੀ. ਨੂੰ ਚਿੱਤ ਕਰਕੇ ਪਹਿਲਾ ਇਨਾਮ ਜਿੱਤਿਆ ਤੇ ਦੂਜੀ ਕੁਸ਼ਤੀ ’ਚ ਅੰਕਿਤ ਮਥੁਰਾ ਨੇ ਹਾਮਿਦ ਇਰਾਨ ਨੇ ਹਰਾ ਕੇ ਪਹਿਲਾ ਇਨਾਮ ਹਾਸਿਲ ਕੀਤਾ। ਦੋਵੇਂ ਜੇਤੂ ਪਹਿਲਵਾਨਾਂ ਦਾ ਬੁਲਟ ਮੋਟਰਸਾਈਕਲ ਦੇ ਇਨਾਮ ਤੇ ਉਪ ਜੇਤੂਆਂ ਦਾ ਨਕਦ ਇਨਾਮਾਂ ਨਾਲ ਸਨਮਾਨ ਕੀਤਾ। ਛਿੰਝ ਮੇਲੇ ਇਕ ਬੁਲਟ ਮੋਟਰਸਾਈਕਲ ਜਸਵੀਰ ਸਿੰਘ ਢੇਸੀ ਨੇਵੀ ਅਫ਼ਸਰ ਵਲੋਂ ਤੇ ਦੂਜਾ ਬੁਲਟ ਮੋਟਰਸਾਈਕਲ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਦਿੱਤਾ ਗਿਆ। ਇਸ ਦੌਰਾਨ ਹੋਰ ਵੀ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ ਦਿਲ ਖਿਚਵੇਂ ਇਨਾਮ ਦਿੱਤੇ ਗਏ। ਛਿੰਝ ਮੇਲੇ ’ਚ ਪਹੁੰਚੇ ਵੱਡੀ ਗਿਣਤੀ ’ਚ ਦਰਸ਼ਕਾਂ ਨੇ ਕੁਸ਼ਤੀਆਂ ਦਾ ਅਨੰਦ ਮਾਣਿਆ। ਇਸ ਮੌਕੇ ਹਾਜ਼ਰ ਪ੍ਰਬੰਧਕਾਂ ’ਚ ਰਿਟਾ. ਇੰਸਪੈਕਟਰ ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ, ਸਰਪੰਚ ਪ੍ਰਕਾਸ਼ ਰਾਮ, ਸਤਨਾਮ ਸਿੰਘ, ਅਕਾਲੀ ਆਗੂ ਜੋਗਾ ਸਿੰਘ ਇਬਰਾਹਿਮਪੁਰ, ਨੰਬਰਦਾਰ ਰਿੰਕੂ ਕੰਡਾ, ਵਿਕਾਸ ਕੰਡਾ, ਸੁਰਿੰਦਰ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਮਹਿੰਦਰ ਪਾਲ ਪਰਤੀ, ਲਖਵਿੰਦਰ ਸਿੰਘ ਲੱਖਾ, ਨਿਰਮਲ ਸਿੰਘ ਬੋਈ ਪੰਚ, ਕੁਲਦੀਪ ਸਿੰਘ ਵਿਕੀ, ਜੋਗਾ ਸਿੰਘ ਪੰਚ, ਤੀਰਥ ਰਾਮ ਨੰਬਰਦਾਰ ਹਾਜ਼ਰ ਹੋਏ। ਪਿੰਡ ਮੌਜੀਪੁਰ ਦੀ ਪੰਚਾਇਤ ਵਲੋਂ ਸਰਪੰਚ ਸੁਖਦਰਸ਼ਨ ਸਿੰਘ, ਜਰਨੈਲ ਸਿੰਘ ਚੱਕੀ ਵਾਲੇ, ਸਬ-ਇੰਸਪੈਕਟਰ ਕ੍ਰਿਸ਼ਨ ਸਿੰਘ ਤੇ ਹੋਰਾਂ ਨੇ ਛਿੰਝ ਮੇਲਾ ਪ੍ਰਬੰਧਕ ਅਵਤਾਰ ਸਿੰਘ ਤੇ ਕੋਚ ਲਖਵਿੰਦਰ ਸਿੰਘ ਲੱਖਾ ਦਾ ਵਿਸ਼ੇਸ਼ ਸਨਮਾਨ ਕੀਤਾ।
ਪਿਛਲੀ ਖ਼ਬਰ ਸਾਬਕਾ ਰਾਜ ਸਭਾ ਮੈਂਬਰ ਬਾਜਵਾ ਦੇ ਦਿਹਾਂਤ ’ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਚੋਰੀ ਦੀਆਂ ਵਾਰਦਾਤ ਤੋਂ 8 ਦਿਨ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।