ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ 16 ਨੂੰ
ਖੁੱਡਾ, 13 ਸਤੰਬਰ (ਸਰਬਜੀਤ ਸਿੰਘ)-ਨੰਬਰਦਾਰ ਯੂਨੀਅਨ ਟਾਂਡਾ ਦੇ ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ 16 ਸਤੰਬਰ ਨੂੰ ਸਵੇਰੇ 10 ਵਜੇ ਤਹਿਸੀਲ ਟਾਂਡਾ ਵਿਖੇ ਰੱਖੀ ਗਈ ਹੈ। ਇਸ ਸੰਬੰਧੀ ਨੰਬਰਦਾਰ ਯੂਨੀਅਨ ਟਾਂਡਾ ਦੇ ਡਵੀਜ਼ਨ ਪ੍ਰਧਾਨ ਲਖਬੀਰ ਸਿੰਘ ਦੁਵਾਖਰੀ, ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲੋਧੀ ਚੱਕ, ਕੈਸ਼ੀਅਰ ਦਰਬਾਰਾ ਸਿੰਘ ਮੂਨਕ ਖ਼ੁਰਦ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਸੰਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ।
ਖੁੱਡਾ, 13 ਸਤੰਬਰ (ਸਰਬਜੀਤ ਸਿੰਘ)-ਨੰਬਰਦਾਰ ਯੂਨੀਅਨ ਟਾਂਡਾ ਦੇ ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ 16 ਸਤੰਬਰ ਨੂੰ ਸਵੇਰੇ 10 ਵਜੇ ਤਹਿਸੀਲ ਟਾਂਡਾ ਵਿਖੇ ਰੱਖੀ ਗਈ ਹੈ। ਇਸ ਸੰਬੰਧੀ ਨੰਬਰਦਾਰ ਯੂਨੀਅਨ ਟਾਂਡਾ ਦੇ ਡਵੀਜ਼ਨ ਪ੍ਰਧਾਨ ਲਖਬੀਰ ਸਿੰਘ ਦੁਵਾਖਰੀ, ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲੋਧੀ ਚੱਕ, ਕੈਸ਼ੀਅਰ ਦਰਬਾਰਾ ਸਿੰਘ ਮੂਨਕ ਖ਼ੁਰਦ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਸੰਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਨਹੀਂ ਤਾਂ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀਆਂ ਹਦਾਇਤਾਂ ਅਨੁਸਾਰ ਪੱਕੇ ਤੌਰ ’ਤੇ ਧਰਨੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਹੋਰ ਨੰਬਰਦਾਰ ਹਾਜ਼ਰ ਸਨ।