ਜਥੇ. ਬਲਵੀਰ ਸਿੰਘ ਜੌਹਲ ਨਮਿਤ ਅਰਦਾਸ ਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੀ ਬਰਸੀ ’ਤੇ ਗੁਰਮਤਿ ਸਮਾਗਮ
ਗੜ੍ਹਦੀਵਾਲਾ, 12 ਸਤੰਬਰ (ਚੱਗਰ)-ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਆਰੰਭੇ ਸੰਘਰਸ਼ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਹਿਯੋਗੀ ਬਣ ਕੇ ਯੋਗਦਾਨ ਪਾਉਣ ਵਾਲੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਪਿਤਾ ਜਥੇ. ਬਲਵੀਰ ਸਿੰਘ ਜੌਹਲ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ’ਚ ਬਿਰਾਜ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੀ ਸਾਲਾਨਾ ਬਰਸੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੌਹਲਾਂ ਵਿਖੇ ਮਨਾਈ ਗਈ, ਜਿਸ ਦੌਰਾਨ ਸ੍ਰੀ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਗੁਰਮਤਿ ਸਮਾਗਮ ਹੋਇਆ।
ਗੜ੍ਹਦੀਵਾਲਾ, 12 ਸਤੰਬਰ (ਚੱਗਰ)-ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਆਰੰਭੇ ਸੰਘਰਸ਼ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਹਿਯੋਗੀ ਬਣ ਕੇ ਯੋਗਦਾਨ ਪਾਉਣ ਵਾਲੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਪਿਤਾ ਜਥੇ. ਬਲਵੀਰ ਸਿੰਘ ਜੌਹਲ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ’ਚ ਬਿਰਾਜ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੀ ਸਾਲਾਨਾ ਬਰਸੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੌਹਲਾਂ ਵਿਖੇ ਮਨਾਈ ਗਈ, ਜਿਸ ਦੌਰਾਨ ਸ੍ਰੀ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਗੁਰਮਤਿ ਸਮਾਗਮ ਹੋਇਆ। ਜਿਸ ’ਚ ਭਾਈ ਜਸਪਾਲ ਸਿੰਘ ਜਵੱਦੀ ਕਲਾ ਦੇ ਰਾਗੀ ਜਥੇ ਤੇ ਭਾਈ ਗੁਰਜੰਟ ਸਿੰਘ ਬੈਂਕਾਂ ਦੇ ਕਵੀਸ਼ਰੀ ਜਥੇ ਨੇ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਕੌਮੀ ਜਰਨਲ ਸਕੱਤਰ ਅਤੇ ਦੁਆਬਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਅ) ਨੇ ਕਿਹਾ ਕਿ ਜਥੇਦਾਰ ਬਲਵੀਰ ਸਿੰਘ ਜੌਹਲ ਨੇ ਆਪਣੇ ਪੁੱਤਰ ਦੀ ਸ਼ਹਾਦਤ ’ਤੇ ਹਮੇਸ਼ਾ ਚੜ੍ਹਦੀ ਕਲਾ ਨਾਲ ਫ਼ਖਰ ਮਹਿਸੂਸ ਕੀਤਾ। ਇਸ ਮੌਕੇ ਪਰਮਜੀਤ ਸਿੰਘ ਮੰਡ ਦਲ ਖ਼ਾਲਸਾ, ਗੁਰਪ੍ਰੀਤ ਸਿੰਘ ਖੁੱਡਾ ਮਿਸਲ ਪੰਜ ਆਬ, ਗੁਰਨਾਮ ਸਿੰਘ ਸਿੰਗੜੀਵਾਲ ਸ਼੍ਰੋਮਣੀ ਅਕਾਲੀ ਦਲ (ਅ), ਮਾ. ਕੁਲਦੀਪ ਸਿੰਘ ਮਸੀਤੀ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨੋਵਲਜੀਤ ਸਿੰਘ ਬੁੱਲ੍ਹੋਵਾਲ ਆਵਾਜੇ-ਏ-ਕੌਮ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਗੁਰਦੀਪ ਸਿੰਘ ਖੁਣ-ਖੁਣ ਸ਼੍ਰੋਮਣੀ ਅਕਾਲੀ ਦਲ (ਅ), ਗੁਰਦਰਸ਼ਨ ਸਿੰਘ ਅਮਨਦੀਪ ਸਿੰਘ ਸਪੁੱਤਰ, ਬੀਬੀ ਕਰਮਜੀਤ ਕੌਰ, ਮਨਦੀਪ ਕੌਰ, ਜੋਗਿੰਦਰ ਸਿੰਘ, ਸੰਦੀਪ ਸਿੰਘ ਖ਼ਾਲਸਾ ਟਾਂਡਾ ਮੈਂਬਰ ਪੀ.ਏ.ਸੀ, ਸਾਬਕਾ ਕੌਂਸਲਰ ਗੁਰਦੀਪ ਸਿੰਘ ਗੜ੍ਹਦੀਵਾਲ, ਹਰਦੀਪ ਸਿੰਘ ਥਿੰਦਾ ਸਰਪੰਚ, ਪ੍ਰਿੰ. ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਮਿਆਣੀ ਸਰਕਲ ਪ੍ਰਧਾਨ, ਇੰਦਰਜੀਤ ਸਿੰਘ ਧੁੱਗਾ, ਜਸਵੀਰ ਸਿੰਘ ਸੀਕਰੀ, ਮਿਸਲ ਪੰਜ ਆਬ, ਮਨਜਿੰਦਰ ਸਿੰਘ ਜੌਹਲ, ਦਮਨਜੀਤ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ, ਦਵਿੰਦਰ ਸਿੰਘ ਰੂਪ ਤਾਰਾ, ਗੁਰਨਾਮ ਸਿੰਘ ਦਲ ਖ਼ਾਲਸਾ, ਮਨਿੰਦਰ ਸਿੰਘ ਖ਼ਾਲਸਾ ਡੱਫਰ ਆਦਿ ਹਾਜ਼ਰ ਸਨ।