13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹਾਜੀਪੁਰ ਦਾ ਛਿੰਝ ਮੇਲਾ ਰੋਹਿਤ ਲਾਡਪੁਰ ਹਰਿਆਣਾ ਦੇ ਨਾਂਅ ਰਿਹਾ

ਹਾਜੀਪੁਰ, 12 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦਾ ਸਾਲਾਨਾ ਇਤਿਹਾਸਕ ਛਿੰਝ ਮੇਲਾ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਸਿਹਰਾ ਗਰਾਊਂਡ ਹਾਜੀਪੁਰ ਵਿਖੇ ਕਰਵਾਇਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਸੈਂਕੜੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਤੇ ਮੁੱਖ ਮੁਕਾਬਲਾ ਰੋਹਿਤ ਹਰਿਆਣਾ, ਗਗਨ ਖੁਜਾਲਾ ਅੰਮ੍ਰਿਤਸਰ, ਮੇਜਰ ਡੇਰਾ ਬਾਬਾ ਨਾਨਕ ਤੇ ਕਾਲੀਚਰਨ ਮਹਾਂਰਾਸ਼ਟਰ ਵਿਚਕਾਰ ਹੋਇਆ ਤੇ ਮੇਜਰ ਡੇਰਾ ਬਾਬਾ ਨਾਨਕ ਤੇ ਰੋਹਿਤ ਹਰਿਆਣਾ ਨੇ ਛੋਟੀ ਤੇ ਵੱਡੀ ਮਾਲੀ ਹਾਸਿਲ ਕੀਤੀ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਲੱਖਾਂ ਰੁਪਏ ਦੇ ਇਨਾਮ ਦੇ ਕੇ ਨਿਵਾਜਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਪਰਮਵੀਰ ਸਿੰਘ ਢਾਡੇਕਟਵਾਲ ਸਟੇਟ ਵਾਈਸ ਪ੍ਰਧਾਨ ਯੂਥ ਕਾਂਗਰਸ, ਲਖਵਿੰਦਰ ਸਿੰਘ ਟਿੰਮੀ, ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ, ਆਪ ਬਲਾਕ ਪ੍ਰਧਾਨ ਇੰਜੀ.

ਛਿੰਝ ਮੇਲੇ ਦੀਆਂ ਤਸਵੀਰਾਂ। ਤਸਵੀਰ : ਜੋਗਿੰਦਰ ਸਿੰਘ 13-09-2026
ਹਾਜੀਪੁਰ, 12 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦਾ ਸਾਲਾਨਾ ਇਤਿਹਾਸਕ ਛਿੰਝ ਮੇਲਾ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਸਿਹਰਾ ਗਰਾਊਂਡ ਹਾਜੀਪੁਰ ਵਿਖੇ ਕਰਵਾਇਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਸੈਂਕੜੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਤੇ ਮੁੱਖ ਮੁਕਾਬਲਾ ਰੋਹਿਤ ਹਰਿਆਣਾ, ਗਗਨ ਖੁਜਾਲਾ ਅੰਮ੍ਰਿਤਸਰ, ਮੇਜਰ ਡੇਰਾ ਬਾਬਾ ਨਾਨਕ ਤੇ ਕਾਲੀਚਰਨ ਮਹਾਂਰਾਸ਼ਟਰ ਵਿਚਕਾਰ ਹੋਇਆ ਤੇ ਮੇਜਰ ਡੇਰਾ ਬਾਬਾ ਨਾਨਕ ਤੇ ਰੋਹਿਤ ਹਰਿਆਣਾ ਨੇ ਛੋਟੀ ਤੇ ਵੱਡੀ ਮਾਲੀ ਹਾਸਿਲ ਕੀਤੀ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਲੱਖਾਂ ਰੁਪਏ ਦੇ ਇਨਾਮ ਦੇ ਕੇ ਨਿਵਾਜਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਪਰਮਵੀਰ ਸਿੰਘ ਢਾਡੇਕਟਵਾਲ ਸਟੇਟ ਵਾਈਸ ਪ੍ਰਧਾਨ ਯੂਥ ਕਾਂਗਰਸ, ਲਖਵਿੰਦਰ ਸਿੰਘ ਟਿੰਮੀ, ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ, ਆਪ ਬਲਾਕ ਪ੍ਰਧਾਨ ਇੰਜੀ. ਸੁੱਚਾ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਦਾ ਪ੍ਰਧਾਨ ਛਿੰਝ ਕਮੇਟੀ ਸੁਖਦੇਵ ਸਿੰਘ ਸੈਣੀ, ਕਿਸ਼ੋਰ ਕੁਮਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਆਸ਼ੂ ਮੈਨੀ, ਨਰਿੰਦਰ ਸਿੰਘ ਨਿੰਦੀ, ਕਮਲ ਧਵਨ ਹਾਜੀਪੁਰ ਨੇ ਵਿਸ਼ੇਸ਼ ਸਨਮਾਨ ਕੀਤਾ। ਕਸਬਾ ਹਾਜੀਪੁਰ ਦੇ ਕੁੰਦਰਾ ਜਲੰਧਰ ਤੇ ਮਨੀ ਜੋਸ਼ੀ, ਬਲਜੀਤ ਸਿੰਘ ਗਿਫਟਾ, ਮਨਪ੍ਰੀਤ ਰਾਮਗੜ੍ਹੀਆ, ਮੋਟਾ ਯੂ. ਐਸ. ਏ. ਨੇ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਪਵਨ ਜਵਾਹਰ ਬਲਾਕ ਸੰਮਤੀ ਮੈਂਬਰ, ਲਖਵਿੰਦਰ ਪਾਲ ਸਿੰਘ ਮੈਂਬਰ ਪੰਚਾਇਤ, ਪੁਨੀਤ ਕੁਮਾਰ, ਸੁਨੀਲ ਦੱਤ ਸਹਿਗਲ, ਮਾਨ ਸਿੰਘ ਸਰਪੰਚ ਗਗੜ, ਰਜਤ ਮਹਾਜਨ ਖੁੰਦਪੁਰ, ਰਾਏ ਸਿੰਘ, ਸਲਾਰੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਪਿੰਡ ਗੇਰਾ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ’ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਸਮਾਗਮ ਅੱਜ ਤੋਂ ਆਰੰਭ ਹੋਣਗੇ-ਧੁੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।