13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹੁਸ਼ਿਆਰਪੁਰ ’ਚ ‘ਯੂਥ ਵਲੰਟੀਅਰ ਐਵਾਰਡਜ਼-2026’ ਸੂਬਾ ਪੱਧਰੀ ਸਮਾਗਮ 19 ਨੂੰ

ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਕੇਅਰਨੈੱਸ ਐਂਡ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ ਤੇ ਰਿਸ਼ੀ ਫਾਊਂਡੇਸ਼ਨ ਵਲੋਂ ਸਾਂਝੇ ਤੌਰ ‘ਤੇ ‘ਯੂਥ ਵਲੰਟੀਅਰ ਐਵਾਰਡਜ਼-2026’ ਸੂਬਾ ਪੱਧਰੀ ਸਮਾਗਮ 19 ਸਤੰਬਰ ਨੂੰ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਨੈਸ਼ਨਲ ਐਵਾਰਡੀ ਇੰਦਰਜੀਤ ਨੰਦਨ ਪ੍ਰਧਾਨ ਰਿਸ਼ੀ ਫਾਊਂਡੇਸ਼ਨ ਤੇ ਰਾਹੁਲ ਧੀਮਾਨ ਪ੍ਰਧਾਨ ਕੇਅਰਨੈੱਸ ਐਂਡ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਦਾ ਉਦੇਸ਼ ਵੱਖ-ਵੱਖ ਖੇਤਰਾਂ ‘ਚ ਕੀਮਤੀ ਯੋਗਦਾਨ ਪਾਉਣ ਅਤੇ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰਨਾ ਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਹੈ।

ਅਜੀਤ ਡੈਸਕ 13-09-2026
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਕੇਅਰਨੈੱਸ ਐਂਡ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ ਤੇ ਰਿਸ਼ੀ ਫਾਊਂਡੇਸ਼ਨ ਵਲੋਂ ਸਾਂਝੇ ਤੌਰ ‘ਤੇ ‘ਯੂਥ ਵਲੰਟੀਅਰ ਐਵਾਰਡਜ਼-2026’ ਸੂਬਾ ਪੱਧਰੀ ਸਮਾਗਮ 19 ਸਤੰਬਰ ਨੂੰ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਨੈਸ਼ਨਲ ਐਵਾਰਡੀ ਇੰਦਰਜੀਤ ਨੰਦਨ ਪ੍ਰਧਾਨ ਰਿਸ਼ੀ ਫਾਊਂਡੇਸ਼ਨ ਤੇ ਰਾਹੁਲ ਧੀਮਾਨ ਪ੍ਰਧਾਨ ਕੇਅਰਨੈੱਸ ਐਂਡ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਦਾ ਉਦੇਸ਼ ਵੱਖ-ਵੱਖ ਖੇਤਰਾਂ ‘ਚ ਕੀਮਤੀ ਯੋਗਦਾਨ ਪਾਉਣ ਅਤੇ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰਨਾ ਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਹੈ। ਇਸ ਪਹਿਲਕਦਮੀ ਦਾ ਮਨੋਰਥ ਨੌਜਵਾਨਾਂ ਨੂੰ ਸਮਾਜ ਤੇ ਭਾਈਚਾਰੇ ਦੇ ਵਿਕਾਸ ‘ਚ ਸਰਗਰਮ ਯੋਗਦਾਨ ਪਾਉਣ ਲਈ ਉਤਸ਼ਾਹਿਤ, ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦਾ ਹੌਸਲਾ ਵਧਾਉਣਾ ਵੀ ਹੈ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਹੋਣ ਵਾਲੇ ਇਸ ਸਮਾਗਮ ‘ਚ ਪ੍ਰੋ: ਜਗਮੋਹਣ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਚਾਰ ਸ਼੍ਰੇਣੀਆਂ ‘ਸਮਾਜ ਸੇਵਾ, ਸਿੱਖਿਆ, ਖੇਡਾਂ, ਕਲਾ ਤੇ ਸੱਭਿਆਚਾਰ’ ਆਦਿ ਲਈ ਦਿੱਤੇ ਜਾਣਗੇ ਅਤੇ ਸੂਬੇ ਭਰ ‘ਚੋਂ ਜੇਤੂਆਂ ਨੂੰ 5100 ਰੁਪਏ ਨਕਦ ਰਾਸ਼ੀ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੀਲੇ ਪਦਾਰਥ ਬਰਾਮਦ, 2 ਔਰਤਾਂ ਸਮੇਤ 6 ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਵਿਚ ਗੰਭੀਰ ਬਿਜਲੀ ਸੰਕਟ ਗਹਿਰਾਇਆ-ਗਿਲਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।