09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

6ਵਾਂ ਸਾਲਾਨਾ ਨਿਸ਼ਕਾਮ ਕਥਾ ਕੀਰਤਨ ਸਮਾਗਮ ਕਰਵਾਇਆ

ਐਮਾ ਮਾਂਗਟ, 8 ਸਤੰਬਰ (ਗੁਰਾਇਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਾਲਾਨਾ ਨਿਸ਼ਕਾਮ ਕਥਾ ਕੀਰਤਨ ਸਮਾਗਮ ਪਿੰਡ ਹਿੰਮਤਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ। ਇਸ ਮੌਕੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਧਨੋਆ, ਭਾਈ ਕੁਲਵਿੰਦਰ ਸਿੰਘ ਨੌਸ਼ਹਿਰਾ ਪੱਤਣ ਜਰਨਲ ਸਕੱਤਰ ਤੇ ਭਾਈ ਸੁਰਜੀਤ ਸਿੰਘ ਬੱਧੂਪੁਰ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 09-09-2026
ਐਮਾ ਮਾਂਗਟ, 8 ਸਤੰਬਰ (ਗੁਰਾਇਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਾਲਾਨਾ ਨਿਸ਼ਕਾਮ ਕਥਾ ਕੀਰਤਨ ਸਮਾਗਮ ਪਿੰਡ ਹਿੰਮਤਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ। ਇਸ ਮੌਕੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਧਨੋਆ, ਭਾਈ ਕੁਲਵਿੰਦਰ ਸਿੰਘ ਨੌਸ਼ਹਿਰਾ ਪੱਤਣ ਜਰਨਲ ਸਕੱਤਰ ਤੇ ਭਾਈ ਸੁਰਜੀਤ ਸਿੰਘ ਬੱਧੂਪੁਰ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕੀਰਤਨੀ ਜਥਿਆਂ ’ਚ ਭਾਈ ਨਿਰਮਲ ਸਿੰਘ ਹਾਜੀਪੁਰ, ਭਾਈ ਲਖਬੀਰ ਸਿੰਘ ਕੋਲੀਆਂ, ਬੀਬੀ ਮੁਮਤਾਜ਼ ਕੌਰ ਹਾਜੀਪੁਰ ਅਤੇ ਬੀਬੀ ਰਣਜੀਤ ਕੌਰ ਹਾਜੀਪੁਰ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਕੋਰ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਹਵੇਲ ਚਾਗ, ਭਾਈ ਸਰਬਜੀਤ ਸਿੰਘ ਨਾਮਧਾਰੀ, ਭਾਈ ਜਗੀਰ ਸਿੰਘ ਮਹਿਤਪੁਰ, ਭਾਈ ਲਖਬੀਰ ਸਿੰਘ ਕੋਲੀਆਂ, ਭਾਈ ਕਸ਼ਮੀਰ ਸਿੰਘ ਐਮਾਂ ਮਾਂਗਟ, ਭਾਈ ਹਰਵਿੰਦਰ ਸਿੰਘ ਧਨੋਆ, ਭਾਈ ਜੋਗਾ ਸਿੰਘ ਚੱਕ ਅੱਲਾ ਬਖ਼ਸ਼, ਮੈਂਬਰ ਅਵਤਾਰ ਸਿੰਘ ਬੱਧੂਪੁਰ, ਭਾਈ ਗੁਰਪ੍ਰੀਤ ਸਿੰਘ ਹਾਜੀਪੁਰ, ਭਾਈ ਨਿਰਮਲ ਸਿੰਘ ਹਾਜੀਪੁਰ, ਭਾਈ ਅਮਰ ਸਿੰਘ ਹਾਜੀਪੁਰ, ਭਾਈ ਪ੍ਰਿਤਪਾਲ ਸਿੰਘ ਬਗੜੋਈ, ਭਾਈ ਗੁਰਪ੍ਰੀਤ ਸਿੰਘ ਮੁਕੇਰੀਆਂ, ਭਾਈ ਰਣਜੀਤ ਸਿੰਘ ਕਲੋਤਾ, ਭਾਈ ਦਲਬੀਰ ਸਿੰਘ ਬਗੜੋਈ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ।
ਪਿਛਲੀ ਖ਼ਬਰ ਕਾਲੋਨੀ ਦਾ ਪਾਣੀ ਪਿੰਡ ਵੱਲ ਆਉਣ ਤੋਂ ਰੋਕਣ ਲਈ ਮਾ. ਕੁਲਜੀਤ ਸਿੰਘ ਮਸੀਤੀ ਨੇ ਬੀ. ਡੀ. ਪੀ. ਓ. ਟਾਂਡਾ ਨੂੰ ਦਿੱਤਾ ਮੰਗ... ਅਗਲੀ ਖ਼ਬਰ ਜੀ. ਆਰ. ਡੀ. ਨਰਸਿੰਗ ਕਾਲਜ ਤੇ ਸਿਵਲ ਹਸਪਤਾਲ ਟਾਂਡਾ ਵਲੋਂ ਏਡਜ਼ ਖ਼ਿਲਾਫ਼ ਜਾਗਰੂਕਤਾ ਰੈਲੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।