08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੜਕ ਹਾਦਸੇ ਦੇ 5 ਦਿਨ ਬਾਅਦ ਮਾਮਲਾ ਦਰਜ, 1 ਨਾਮਜ਼ਦ

ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਬਹਾਦਰਪੁਰ ਚੌਕ ਨਜ਼ਦੀਕ ਵਾਪਰੇ ਇਕ ਬਹੁਚਰਚਿਤ ਸੜਕ ਹਾਦਸੇ ’ਚ ਥਾਣਾ ਸਿਟੀ ਪੁਲਿਸ ਨੇ ਘਟਨਾ ਦੇ ਕਰੀਬ 5 ਦਿਨ ਬਾਅਦ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਨਾਮਜ਼ਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੋਲੋਵਾਲ ਦੇ ਵਾਸੀ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ 2 ਸਤੰਬਰ ਨੂੰ ਉਹ ਆਪਣੇ ਨਿੱਜੀ ਕੰਮ ਲਈ ਆਪਣੀ ਐਕਟਿਵਾ ’ਤੇ ਹੁਸ਼ਿਆਰਪੁਰ ਆਇਆ ਸੀ, ਜਦੋਂ ਦੁਪਹਿਰ 12 ਵਜੇ ਬਹਾਦਰਪੁਰ ਚੌਕ ਨਜ਼ਦੀਕ ਸਥਿਤ ਆਰੀਆ ਸਕੂਲ ਦੇ ਕੋਲ ਪਹੁੰਚਿਆ ਤਾਂ ਉਥੋਂ ਲੰਘ ਰਹੇ ਇਕ ਇਨੋਵਾ ਕ੍ਰਿਸਟਾ ਪੀ.

ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਬਹਾਦਰਪੁਰ ਚੌਕ ਨਜ਼ਦੀਕ ਵਾਪਰੇ ਇਕ ਬਹੁਚਰਚਿਤ ਸੜਕ ਹਾਦਸੇ ’ਚ ਥਾਣਾ ਸਿਟੀ ਪੁਲਿਸ ਨੇ ਘਟਨਾ ਦੇ ਕਰੀਬ 5 ਦਿਨ ਬਾਅਦ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਨਾਮਜ਼ਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੋਲੋਵਾਲ ਦੇ ਵਾਸੀ ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ 2 ਸਤੰਬਰ ਨੂੰ ਉਹ ਆਪਣੇ ਨਿੱਜੀ ਕੰਮ ਲਈ ਆਪਣੀ ਐਕਟਿਵਾ ’ਤੇ ਹੁਸ਼ਿਆਰਪੁਰ ਆਇਆ ਸੀ, ਜਦੋਂ ਦੁਪਹਿਰ 12 ਵਜੇ ਬਹਾਦਰਪੁਰ ਚੌਕ ਨਜ਼ਦੀਕ ਸਥਿਤ ਆਰੀਆ ਸਕੂਲ ਦੇ ਕੋਲ ਪਹੁੰਚਿਆ ਤਾਂ ਉਥੋਂ ਲੰਘ ਰਹੇ ਇਕ ਇਨੋਵਾ ਕ੍ਰਿਸਟਾ ਪੀ. ਬੀ. 07 ਬੀ.ਸੀ. 6300 ਦੇ ਡਰਾਈਵਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਉਸ ਨੇ ਦੱਸਿਆ ਕਿ ਰਾਹਗੀਰਾਂ ਨੇ ਉਸ ਨੂੰ ਗੰਭੀਰ ਹਾਲਤ ’ਚ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀ. ਐਮ. ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ। ਪੁਲਿਸ ਨੇ ਉਕਤ ਸ਼ਿਕਾਇਤ ਦੀ ਜਾਂਚ ਦੇ ਬਾਅਦ ਕਥਿਤ ਦੋਸ਼ੀ ਮਦਨ ਲਾਲ ਰਿਹਾਨੂੰ ਵਾਸੀ ਬੁੱਧ ਨਗਰ ਕਲੋਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਛਿੰਝ ਮੇਲੇ ਦੌਰਾਨ ਮੋਟਰਸਾਈਕਲ ਚੋਰੀ ਤੇ ਵਿਅਕਤੀ ਦੀ ਜੇਬ ’ਚੋਂ ਬਟੂਆ ਕੱਢਣ ਵਾਲਾ ਕਾਬੂ ਅਗਲੀ ਖ਼ਬਰ ਖੰਨਾ ਨੇ ਪਾਕਿਸਤਾਨ ’ਚ ਮਦਰੱਸੇ ਦਾ ਰਸਤਾ ਬਣਾਉਣ ਲਈ ਤੋੜੇ ਗਏ ਮੰਦਰ ਦਾ ਮੁੱਦਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।