08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਰਤ ਵਿਕਾਸ ਪ੍ਰੀਸ਼ਦ ਤਲਵਾੜਾ ਨੇ ਭਾਰਤ ਨੂੰ ਜਾਣੋ ਪ੍ਰਤੀਯੋਗਤਾ ਕਰਵਾਈ

ਤਲਵਾੜਾ, 6 ਸਤੰਬਰ (ਮਹਿਤਾ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਤਲਵਾੜਾ ਵਲੋਂ ਅਖਿਲ ਭਾਰਤੀਯ ਭਾਰਤ ਨੂੰ ਜਾਣੋ ਪ੍ਰਤੀਯੋਗਤਾ ਕਰਵਾਈ ਗਈ। ਇਸ ਆਯੋਜਨ ਵਿਚ ਖੇਤਰ ਦੇ 6 ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 07-09-2026
ਤਲਵਾੜਾ, 6 ਸਤੰਬਰ (ਮਹਿਤਾ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਤਲਵਾੜਾ ਵਲੋਂ ਅਖਿਲ ਭਾਰਤੀਯ ਭਾਰਤ ਨੂੰ ਜਾਣੋ ਪ੍ਰਤੀਯੋਗਤਾ ਕਰਵਾਈ ਗਈ। ਇਸ ਆਯੋਜਨ ਵਿਚ ਖੇਤਰ ਦੇ 6 ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੱਕਾ, ਐਮ. ਡੀ. ਅਨੰਦ ਇਲੈਕਟ੍ਰੀਕਲ ਦੌਲਤਪੁਰ ਚੌਕ ਤਲਵਾੜਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਜੂਨੀਅਰ ਗਰੁੱਪ ਵਿਚ 237 ਤੇ ਸੀਨੀਅਰ ਗਰੁੱਪ ਵਿਚ 204 ਵਿਦਿਆਰਥੀਆਂ ਸਮੇਤ ਕੁੱਲ 441 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਦੇ ਨਤੀਜਿਆਂ ਵਿਚ ਹਰ ਇਕ ਸਕੂਲ ਦੇ 4 ਵਿਦਿਆਰਥੀਆਂ ਦੇ ਹਿਸਾਬ ਨਾਲ ਕੁੱਲ 24 ਵਿਦਿਆਰਥੀਆਂ ਨੇ ਅਗਲੇ ਕੁਇਜ਼ ਰਾਊਂਡ ਲਈ ਕੁਆਲੀਫ਼ਾਈ ਕੀਤਾ ਹੈ। ਪ੍ਰੀਸ਼ਦ ਦੇ ਅਨੁਸਾਰ ਇਸ ਪ੍ਰਤੀਯੋਗਤਾ ਦਾ ਅਗਲਾ ਰਾਊਂਡ ਅਕਤੂਬਰ ਮਹੀਨੇ ਦੇ ਆਖ਼ੀਰ ਵਿਚ ਹੋਣ ਦੀ ਸੰਭਾਵਨਾ ਹੈ। ਇਸ ਆਯੋਜਨ ’ਤੇ ਪ੍ਰੀਸ਼ਦ ਨੇ ਸਾਰੇ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਤਲਵਾੜਾ ਦੇ ਪ੍ਰਧਾਨ ਅਸ਼ੋਕ ਸਿੱਕਾ, ਸਚਿਬ ਜੈ ਦੇਵ ਸ਼ਰਮਾ, ਡਾ. ਆਈ. ਕੇ. ਸ਼ਰਮਾ, ਰੌਸ਼ਨ ਲਾਲ ਸੂਦ, ਅੰਕੁਸ਼ ਸ਼ਰਮਾ, ਡਾ. ਕੇ. ਕੇ. ਭਾਰਗਵ, ਰਾਕੇਸ਼ ਮਲਹੋਤਰਾ, ਬ੍ਰਿਜ ਗੋਤਮ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦਾ ਸਮੂਹ ਸਟਾਫ਼ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਰਜਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਜਹਾਨਖੇਲਾਂ ’ਚ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ’ਚ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।