05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ

ਮੁਕੇਰੀਆਂ, 4 ਸਤੰਬਰ (ਰਾਮਗੜ੍ਹੀਆ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੌਕੇ ਸਮੂਹ ਪੈਨਸ਼ਨਰਜ਼ ਆਗੂਆਂ ਨੇ ਹਾਈ ਕੋਰਟ ਹੁਕਮਾਂ ’ਤੇ ਡੀ.

ਅਜੀਤ ਡੈਸਕ 05-09-2026
ਮੁਕੇਰੀਆਂ, 4 ਸਤੰਬਰ (ਰਾਮਗੜ੍ਹੀਆ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੌਕੇ ਸਮੂਹ ਪੈਨਸ਼ਨਰਜ਼ ਆਗੂਆਂ ਨੇ ਹਾਈ ਕੋਰਟ ਹੁਕਮਾਂ ’ਤੇ ਡੀ. ਏ. ਨਾ ਦੇਣ ਵਾਲੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਅਤੇ ਹੁਣ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ਾਂ ਦੀਆਂ ਮੰਗਾਂ ਸਰਕਾਰ ਨੇ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਮੂਹ ਪੈਨਸ਼ਨਰਜ਼ ਤੇ ਮੁਲਾਜ਼ਮਾਂ ਨੇ ਜਥੇਬੰਦੀ ਦਾ ਤਨ, ਮਨ, ਧਨ ਨਾਲ ਜਥੇਬੰਦੀ ਦਾ ਸਾਥ ਦੇਣ ਦਾ ਸੰਕਲਪ ਲਿਆ। ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਹਦਾਇਤ ਕੀਤੀ ਕਿ 2027 ਵਿਚ ਵਿਧਾਨ ਸਭਾ ਦੀ ਚੋਣ ਸੰਬੰਧੀ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਵਿਧਾਨ ਸਭਾ ਤੱਕ ਕੇਵਲ ਪੜੇ, ਲਿਖੇ ਉਮੀਦਵਾਰ ਪਹੁੰਚ ਕੇ ਲੋਕਾਂ ਦਾ ਭਲਾ ਕਰ ਸਕਣ।
ਪਿਛਲੀ ਖ਼ਬਰ ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ‘ਚ ਸੱਜੇ ਨੰਨ... ਅਗਲੀ ਖ਼ਬਰ ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਮਨਾਏ ਜਨਮ ਅਸ਼ਟਮੀ ਦੇ ਤਿਉਹਾਰ ਦਾ ਦ੍ਰਿਸ਼। ਬੀ. ਐਨ. ਡੀ. ਸਕੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।