05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ‘ਚ ਵਿਦਿਆਰਥਣਾਂ ਲਈ ਕਰਵਾਏ ‘ਸਖੀ-ਜੀ’ ਜਾਗਰੂਕਤਾ ਪ੍ਰੋਗਰਾਮ ਮੌਕੇ ਹਾਜ਼ਰ ਸਟਾਫ਼ ਮੈਂਬਰ ਤੇ ਵਿਦਿਆਰਥਣਾਂ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਵਿਦਿਆਰਥਣਾਂ ਲਈ 2 ਰੋਜ਼ਾ ‘ਸਖੀ-ਜੀ’ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 4 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਮਨਮੋਹਨ ਸਿੰਘ ਕੁਲਪਤੀ ਦੀ ਪ੍ਰੇਰਨਾ ਤੇ ਪ੍ਰੋਫ਼ੈਸਰ ਡਾ. ਪਲਵਿੰਦਰ ਸਿੰਘ ਉਪ-ਕੁਲਪਤੀ ਦੀ ਯੋਗ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਲਈ ਦੋ ਰੋਜ਼ਾ ਜਾਗਰੂਕਤਾ ਪ੍ਰੋਗਰਾਮ ‘ਸਖੀ-ਜੀ’ ਕਰਵਾਇਆ।

ਅਜੀਤ ਡੈਸਕ 05-09-2026
ਹੁਸ਼ਿਆਰਪੁਰ, 4 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਮਨਮੋਹਨ ਸਿੰਘ ਕੁਲਪਤੀ ਦੀ ਪ੍ਰੇਰਨਾ ਤੇ ਪ੍ਰੋਫ਼ੈਸਰ ਡਾ. ਪਲਵਿੰਦਰ ਸਿੰਘ ਉਪ-ਕੁਲਪਤੀ ਦੀ ਯੋਗ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਲਈ ਦੋ ਰੋਜ਼ਾ ਜਾਗਰੂਕਤਾ ਪ੍ਰੋਗਰਾਮ ‘ਸਖੀ-ਜੀ’ ਕਰਵਾਇਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਭਲਾਈ ਸੇਵਾਵਾਂ, ਸਹਾਇਤਾ ਪ੍ਰਣਾਲੀਆਂ ਤੇ ਸੰਸਥਾਗਤ ਢਾਂਚੇ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਕੈਂਪਸ ਵਿਚ ਉਪਲਬਧ ਅਧਿਕਾਰਾਂ, ਜ਼ਿੰਮੇਵਾਰੀਆਂ ਤੇ ਮੌਕਿਆਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੀਆਂ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨਾਲ ਆਪਣੇ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਵੱਖ-ਵੱਖ ਸੈਸ਼ਨਾਂ ਦੌਰਾਨ ਜਿਨਸੀ ਸ਼ੋਸ਼ਣ ਰੋਕਥਾਮ, ਐਂਟੀ-ਰੈਗਿੰਗ, ਕਾਊਂਸਲਿੰਗ ਤੇ ਮਾਨਸਿਕ ਸਿਹਤ, ਲਿੰਗ ਸੰਵੇਦਨਸ਼ੀਲਤਾ ਅਤੇ ਸਮਾਨਤਾ, ਯੂਥ ਵੈੱਲਫੇਅਰ, ਵਿਦਿਆਰਥੀ ਅਗਵਾਈ ਤੇ ਭਾਗੀਦਾਰੀ, ਸਿਹਤ ਅਤੇ ਮੈਡੀਕਲ ਐਮਰਜੈਂਸੀ, ਕੈਂਪਸ ਸੁਰੱਖਿਆ, ਅਤੇ ਆਵਾਜਾਈ ਸਹਾਇਤਾ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਿਲ ਸਨ। ਡਾ. ਅੰਜੂ ਸੂਦ ਡਿਪਟੀ ਡਾਇਰੈਕਟਰ ਸਟੂਡੈਂਟ ਵੈੱਲਫੇਅਰ (ਲੜਕੀਆਂ) ਨੇ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਵਿਚ ਮੌਜੂਦ ਵੱਖ-ਵੱਖ ਭਲਾਈ ਪ੍ਰਣਾਲੀਆਂ ਤੇ ਸਹਾਇਤਾ ਸੇਵਾਵਾਂ ਤੋਂ ਜਾਗਰੂਕ ਹੋਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਮਾਰਗਦਰਸ਼ਨ ਜਾਂ ਸਹਾਇਤਾ ਦੀ ਲੋੜ ਹੋਵੇ, ਉਹ ਬਿਨਾਂ ਝਿਜਕ ਸੰਬੰਧਿਤ ਕਮੇਟੀ ਨਾਲ ਸੰਪਰਕ ਕਰਨ। ਡਾ. ਅਮਰਿੰਦਰ ਸਿੰਘ ਮਿਨਹਾਸ, ਡਿਪਟੀ ਡਾਇਰੈਕਟਰ, ਸਟੂਡੈਂਟ ਵੈੱਲਫੇਅਰ (ਲੜਕੇ) ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਅਤੇ ਉਪਲਬਧ ਸਹਾਇਤਾ ਪ੍ਰਣਾਲੀਆਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਤੇ ਵਿਦਿਆਰਥੀਆਂ ਨੂੰ ‘ਪੁੱਛੋ’ ‘ਜਾਣੋ’ ਅਤੇ ‘ਪਹੁੰਚ ਕਰੋ’ ਦੇ ਸਿਧਾਂਤ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਡਿਪਟੀ ਸਪੀਕਰ ਦੇ ਘਰ ਦੇ 12 ਨੂੰ ਘਿਰਾਓ ਤੇ ਰੋਸ ਮਾਰਚ ਦੀ ਤਿਆਰੀ ਸੰਬੰਧੀ ਜਥੇਬੰਦੀਆਂ ਮੀਟਿੰਗ ਅਗਲੀ ਖ਼ਬਰ ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੂਬਾ ਸਰਕਾਰ ਤੋਂ ਡੀ. ਏ. ਦੀ ਬਰਾਬਰੀ ਦੀ ਮੰਗ ਯੂ. ਜੀ. ਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।