02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਓਕਡੇਲ ਸਕੂਲ ਬੁੱਲ੍ਹੋਵਾਲ ਦੇ 33 ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ਲਈ ਹੋਈ ਚੋਣ

ਬੁੱਲ੍ਹੋਵਾਲ, 1 ਸਤੰਬਰ (ਲੁਗਾਣਾ)-ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਦੇ 33 ਹੋਣਹਾਰ ਵਿਦਿਆਰਥੀਆਂ ਨੂੰ 70ਵੀਆਂ ਪੰਜਾਬ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ। ਇਸ ਸੰਬੰਧੀ ਸਕੂਲ ਦੀ ਮੁੱਖ ਪ੍ਰਬੰਧਕ ਮੈਡਮ ਹਰਿੰਦਰ ਸੈਣੀ ਤੇ ਪ੍ਰਿੰ.

ਅਜੀਤ ਡੈਸਕ 02-09-2026
ਬੁੱਲ੍ਹੋਵਾਲ, 1 ਸਤੰਬਰ (ਲੁਗਾਣਾ)-ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਦੇ 33 ਹੋਣਹਾਰ ਵਿਦਿਆਰਥੀਆਂ ਨੂੰ 70ਵੀਆਂ ਪੰਜਾਬ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ। ਇਸ ਸੰਬੰਧੀ ਸਕੂਲ ਦੀ ਮੁੱਖ ਪ੍ਰਬੰਧਕ ਮੈਡਮ ਹਰਿੰਦਰ ਸੈਣੀ ਤੇ ਪ੍ਰਿੰ. ਯਾਸਮੀਨ ਸੈਣੀ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁੱਲ 16 ਜ਼ੋਨਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਤਾਇਕਵਾਂਡੋ ਈਵੈਂਟ ’ਚ ਵਿਦਿਆਰਥੀਆਂ ਨੇ ਕੁੱਲ 24 ਤਗਮੇ ਪ੍ਰਾਪਤ ਕੀਤੇ-ਜਿਸ ਵਿਚ 10 ਸੋਨ, 7 ਚਾਂਦੀ ਤੇ 7 ਕਾਂਸੀ ਸ਼ਾਮਿਲ ਸਨ, ਜਦਕਿ ਕਰਾਟੇ ਮੁਕਾਬਲੇ ਵਿਚ ਉਨ੍ਹਾਂ ਨੇ ਕੁੱਲ 26 ਤਗਮੇ ਜਿੱਤੇ, ਜਿਸ ’ਚ 13 ਸੋਨ, 9 ਚਾਂਦੀ ਤੇ 4 ਕਾਂਸੀ ਸ਼ਾਮਿਲ ਸਨ। ਸੋਨ ਤਗਮਾ ਜੇਤੂਆਂ ਨੂੰ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ। ਅੰਡਰ-14 ਹੈਂਡਬਾਲ ਮੁਕਾਬਲੇ ਵਿਚ, ਮੁੰਡਿਆਂ ਤੇ ਕੁੜੀਆਂ ਦੋਵਾਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਅੰਡਰ-19 ਵਾਲੀਬਾਲ, ਤੈਰਾਕੀ ਮੁਕਾਬਲੇ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਕੁੜੀਆਂ ਦੇ 50-ਮੀਟਰ ਬੈਕਸਟਰੌਕ ਵਿਚ ਪਹਿਲਾ ਤੇ ਅੰਡਰ-19 ਮੁੰਡਿਆਂ ਦੇ 50-ਮੀਟਰ ਬੈਕਸਟਰੌਕ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਗਾਏ। ਉਨ੍ਹਾਂ ਸਕੂਲ ਦੇ ਵੱਖ ਵੱਖ ਖੇਡਾਂ ਦੇ ਖੇਡ ਕੋਚਾਂ ਦੀ ਅਗਵਾਈ ਵਿਚ ਉਮੀਦ ਪ੍ਰਗਟ ਕੀਤੀ ਕਿ ਵਿਦਿਆਰਥੀ ਆਪਣੇ ਸ਼ਾਨਦਾਰ ਜ਼ਿਲ੍ਹਾ-ਪੱਧਰੀ ਨਤੀਜਿਆਂ ‘ਤੇ ਨਿਰਮਾਣ ਕਰਦੇ ਹੋਏ, ਰਾਜ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਤੇ ਸੂਬਾ ਭਰ ’ਚ ਸਕੂਲ, ਆਪਣੇ ਮਾਤਾ ਪਿਤਾ ਦੇ ਨਾਂਅ ਨੂੰ ਰੌਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਨੇ ਰਾਜ ਪੱਧਰ ਲਈ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਰੱਖਣ ਲਈ ਉਤਸ਼ਾਹਿਤ ਵੀ ਕੀਤਾ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ ਅਗਲੀ ਖ਼ਬਰ ਮੁਲਾਜ਼ਮਾਂ ਦੀਆਂ ਬਦਲੀਆਂ ਕਰਕੇ ਤੇ ਨੋਟਿਸ ਦੇ ਕੇ ਡਰਾਇਆ ਨਹੀਂ ਜਾ ਸਕਦਾ-ਮੰਝਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।