ਗੰਨੇ ਹੇਠਲਾ ਰਕਬਾ ਵਧਾਉਣ ਲਈ ਸਰਕਾਰ ਗੰਨੇ ਦਾ ਰੇਟ 650 ਰੁਪਏ ਤੈਅ ਕਰੇ-ਜੌਹਲ
ਗੜ੍ਹਦੀਵਾਲਾ, 1 ਸਤੰਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ ਨੇ ਇਕ ਬਿਆਨ ਰਾਹੀਂ ਪੰਜਾਬ ਅੰਦਰ ਗੰਨੇ ਦੀ ਖੇਤੀ ਦਾ ਰਕਬਾ ਘਟਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਗੰਨੇ ਦੀ ਫ਼ਸਲ ’ਤੇ ਖਰਚਾ ਬਹੁਤ ਜ਼ਿਆਦਾ ਆ ਰਿਹਾ ਹੈ ਅਤੇ ਆਮਦਨ ਘੱਟ ਹੈ। ਇਸ ਲਈ ਕਿਸਾਨ ਗੰਨਾ ਬੀਜਣ ਲਈ ਘੱਟ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਅਜੀਤ ਡੈਸਕ
02-09-2026