ਸਾਬਕਾ ਸੈਨਿਕ ਗੁਰਨਾਮ ਸਿੰਘ ਨੇ ਕੀਤਾ 72ਵੀਂ ਵਾਰ ਖ਼ੂਨ ਦਾਨ
ਬੁੱਲ੍ਹੋਵਾਲ, 30 ਅਗਸਤ (ਲੁਗਾਣਾ)-ਸਾਬਕਾ ਸੈਨਿਕ ਗੁਰਨਾਮ ਸਿੰਘ ਪਿੰਡ ਭਾਗੋਵਾਲ ਜਿਸ ਨੇ ਅਪਾਹਜ ਹੁੰਦਿਆਂ ਹੋਇਆ ਵੀ 72ਵੀਂ ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਇਆ ਤੇ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਬਣਦਿਆਂ ਇਕ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧੀ ਸਾਬਕਾ ਸੈਨਿਕ ਗੁਰਨਾਮ ਸਿੰਘ ਨੇ ਦੱਸਿਆ ਕਿ ਮੈਂ 15 ਸਾਲ ਦੇਸ਼ ਦੀ ਸੇਵਾ ਕੀਤੀ ਪਰ ਹੁਣ ਮੈਂ ਅਪਾਹਜ ਹਾਂ ਚੱਲਣ ਫਿਰਨ ਤੋਂ ਅਸਮਰਥ ਹਾਂ ਕਿਉਂਕਿ ਮੇਰੇ ਸਰੀਰ ਦੇ ਕਈ ਅਪ੍ਰੇਸ਼ਨ ਹੋ ਚੁੱਕੇ ਹਨ।
72 ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਉਣ ਵਾਲਾ ਸਾਬਕਾ ਸੈਨਿਕ ਗੁਰਨਾਮ ਸਿੰਘ ਪਿੰਡ ਭਾਗੋਵਾਲ ਆਪਣੇ ਮੈਡਲਾਂ ਨਾਲ । ਤਸਵੀਰ:ਲੁਗਾਣਾ
31-08-2026