70 ਵੀਆਂ ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਮੇਘੋਵਾਲ ਗੰਜਿਆਂ ਵਿਖੇ ਕਰਵਾਈਆਂ
ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਵਿਚ 70ਵੀਆਂ ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਮੇਘੋਵਾਲ ਗੰਜਿਆਂ ਡੇਰਾ ਸੱਤ ਸਾਹਿਬ ਦੇ ਖੇਡ ਮੈਦਾਨ ਵਿਖੇ ਹੋਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਬਾਬਾ ਇੰਦਰ ਦਾਸ ਤੇ ਬਾਬਾ ਮਹਿੰਦਰ ਦਾਸ ਡੇਰਾ ਰਾਮਪੁਰਾ ਮੇਘੋਵਾਲ ਗੰਜ਼ਿਆਂ ਵਲੋਂ ਆਪਣੇ ਕਰ ਕਮਲਾ ਦੁਆਰਾ ਕੀਤਾ ਗਿਆ।
ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਵਿਚ 70ਵੀਆਂ ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਮੇਘੋਵਾਲ ਗੰਜਿਆਂ ਡੇਰਾ ਸੱਤ ਸਾਹਿਬ ਦੇ ਖੇਡ ਮੈਦਾਨ ਵਿਖੇ ਹੋਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਬਾਬਾ ਇੰਦਰ ਦਾਸ ਤੇ ਬਾਬਾ ਮਹਿੰਦਰ ਦਾਸ ਡੇਰਾ ਰਾਮਪੁਰਾ ਮੇਘੋਵਾਲ ਗੰਜ਼ਿਆਂ ਵਲੋਂ ਆਪਣੇ ਕਰ ਕਮਲਾ ਦੁਆਰਾ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਰਿਟਾ. ਪ੍ਰਿੰਸੀਪਲ ਅਤੇ ਮੈਡਮ ਰਵਿੰਦਰ ਕੌਰ ਰਿਟਾ. ਮੁੱਖ ਅਧਿਆਪਕਾ ਨੇ ਸ਼ਿਰਕਤ ਕੀਤੀ। ਇਨ੍ਹਾਂ ਖੇਡਾਂ ਵਿਚ ਅੰਡਰ 14 ਲੜਕਿਆਂ ਦੀ ਟੀਮ ਵਿਚ ਮੇਘੋਵਾਲ ਗੰਜ਼ਿਆਂ ਪਥਿਆਲ ਜ਼ੋਨ ਜੇਤੂ ਰਹੀ ਜਦ ਕਿ ਦੂਜਾ ਸਥਾਨ ਹਰਿਆਣਾ ਜ਼ੋਨ ਅਤੇ ਤੀਜਾ ਸਥਾਨ ਹਾਜੀਪੁਰ ਜ਼ੋਨ ਦੇ ਹਿੱਸੇ ਆਇਆ। ਅੰਡਰ-14 ਲੜਕੀਆਂ ਦੇ ਹੋਏ ਮੁਕਾਬਲਿਆਂ ਵਿਚ ਵੀ ਮੇਘੋਵਾਲ ਗੰਜ਼ਿਆਂ ਪਥਿਆਲ ਜ਼ੋਨ ਜੇਤੂ ਰਿਹਾ, ਦੂਜੇ ਸਥਾਨ ’ਤੇ ਰੇਲਵੇ ਮੰਡੀ ਹੁਸ਼ਿਆਰਪੁਰ ਤੇ ਤੀਜੇ ਸਥਾਨ ’ਤੇ ਹਰਿਆਣਾ ਜ਼ੋਨ ਰਿਹਾ। ਅੰਡਰ-17 ਲੜਕਿਆਂ ਦੇ ਹੋਏ ਮੁਕਾਬਲਿਆਂ ਵਿਚ ਮੇਘੋਵਾਲ ਗੰਜ਼ਿਆਂ ਪਥਿਆਲ ਜ਼ੋਨ ਜੇਤੂ ਰਿਹਾ, ਦੂਜੇ ਸਥਾਨ ’ਤੇ ਹਰਿਆਣਾ ਜ਼ੋਨ ਤੇ ਤੀਜੇ ਸਥਾਨ ’ਤੇ ਹਾਜੀਪੁਰ ਜ਼ੋਨ ਰਿਹਾ। ਇਸੇ ਤਰ੍ਹਾਂ ਹੀ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿਚ ਵੀ ਮੇਘੋਵਾਲ ਗੰਜਿਆਂ ਪਥਿਆਲ ਜ਼ੋਨ ਜੇਤੂ ਰਿਹਾ, ਦੂਜੇ ਸਥਾਨ ’ਤੇ ਰੇਲਵੇ ਮੰਡੀ ਹੁਸ਼ਿਆਰਪੁਰ ਅਤੇ ਤੀਜੇ ਸਥਾਨ ’ਤੇ ਹਰਿਆਣਾ ਜ਼ੋਨ ਰਿਹਾ। ਅੰਡਰ 19 ਲੜਕੇ ਤਲਵਾੜਾ ਜ਼ੋਨ ਪਹਿਲੇ ਸਥਾਨ ’ਤੇ ਦੂਜੇ ਤੇ ਹੁਸ਼ਿਆਰਪੁਰ ਜ਼ੋਨ ਅਤੇ ਤੀਜੇ ਸਥਾਨ ’ਤੇ ਹਰਿਆਣਾ ਜ਼ੋਨ ਰਿਹਾ। ਅੰਡਰ 19 ਲੜਕੀਆਂ ਦੇ ਹੋਏ ਮੁਕਾਬਲਿਆਂ ਵਿਚ ਰੇਲਵੇ ਮੰਡੀ ਹੁਸ਼ਿਆਰਪੁਰ ਜ਼ੋਨ ਪਹਿਲੇ, ਸ.ਸੀ. ਸੈ. ਸ. ਫਲਾਹੀ ਸਕੂਲ ਸ਼ੇਰਗੜ੍ਹ ਜ਼ੋਨ ਦੂਜੇ ਅਤੇ ਤਲਵਾੜਾ ਜ਼ੋਨ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਸਨੀਤ ਚੌਹਾਨ ਡੀ. ਪੀ. ਈ., ਗੁਰਕਿਰਨਜੀਤ ਸਿੰਘ ਡੀ. ਪੀ. ਈ., ਨਰਿੰਦਰ ਕੁਮਾਰ ਲੈਕਚਰਾਰ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਨਰਿੰਦਰ ਸਿੰਘ, ਕੋਚ ਸ਼ਾਮ ਲਾਲ ਲਾਚੋਵਾਲ, ਕੋਚ ਹਰਦੀਪ ਕੁਮਾਰ, ਕੈਪਟਨ ਸ਼ਿਵ ਦਿਆਲ ਖ਼ਾਨਪੁਰ ਥਿਆੜਾ, ਲੈਕਚਰਾਰ ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ , ਰਾਜਕੁਮਾਰ ਹੈਂਡਬਾਲ ਕੋਚ, ਸੁਰਜੀਤ ਸਿੰਘ ਨਿੱਕੂ, ਰੂਪਕਮਲ ਵਿਰਦੀ ਡੀ. ਪੀ. ਈ, ਸਬ-ਇੰਸਪੈਕਟਰ ਆਲਮ ਸ਼ਰੀਫ਼, ਕਮਲਜੀਤ ਕੌਰ, ਹਰੀ ਓਮ ਡੀ.ਪੀ. ਈ. ਤਲਵਾੜਾ,ਅਸ਼ਨੀ ਕੁਮਾਰ ਮੁੱਖ ਅਧਿਆਪਕ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ।