24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗੜ੍ਹਸ਼ੰਕਰ - ਕੋਟ ਫ਼ਤੂਹੀ ਸੜਕ ਦੀ ਹਾਲਤ ਵਿਗੜਨੀ ਸ਼ੁਰੂ, ਕੁਝ ਸਮਾਂ ਪਹਿਲਾਂ ਹੀ ਬਣੀ ਸੀ ਸੜਕ

ਗੜ੍ਹਸ਼ੰਕਰ, 23 ਅਗਸਤ (ਧਾਲੀਵਾਲ)- ਬਿਸਤ ਦੁਆਬ ਨਹਿਰ ਨਾਲ ਗੜ੍ਹਸ਼ੰਕਰ ਤੋਂ ਕੋਟ ਫ਼ਤੂਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਲੰਮਾ ਅਰਸਾ ਖਸਤਾ ਹਾਲਤ ਵਿਚ ਚਲੀ ਆ ਰਹੀ ਇਹ ਸੜਕ ਕੁੱਝ ਸਮਾਂ ਪਹਿਲਾ ਹੀ ਨਵੀਂ ਬਣਾਈ ਗਈ ਸੀ।

ਅਜੀਤ ਡੈਸਕ 24-08-2026
ਗੜ੍ਹਸ਼ੰਕਰ, 23 ਅਗਸਤ (ਧਾਲੀਵਾਲ)- ਬਿਸਤ ਦੁਆਬ ਨਹਿਰ ਨਾਲ ਗੜ੍ਹਸ਼ੰਕਰ ਤੋਂ ਕੋਟ ਫ਼ਤੂਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਲੰਮਾ ਅਰਸਾ ਖਸਤਾ ਹਾਲਤ ਵਿਚ ਚਲੀ ਆ ਰਹੀ ਇਹ ਸੜਕ ਕੁੱਝ ਸਮਾਂ ਪਹਿਲਾ ਹੀ ਨਵੀਂ ਬਣਾਈ ਗਈ ਸੀ। ਪਿੰਡ ਕਿੱਤਣਾ ਕੋਲ ਸੜਕ ਦੇ ਕੁੱਝ ਹਿੱਸੇ ਦੀ ਹਾਲਤ ਐਨੀ ਵਿਗੜ ਚੁੱਕੀ ਹੈ ਕਿ ਇੱਥੇ ਬਰਸਾਤ ਦੇ ਦਿਨਾਂ ਵਿਚ ਵੱਡਾ ਖੱਡਾ ਬਣਨ ਦੇ ਆਸਾਰ ਬਣ ਗਏ ਹਨ। ਇਸ ਨਵੀਂ ਬਣੀ ਸੜਕ ’ਤੇ ਲੋਕ ਤੇਜ਼ ਰਫ਼ਤਾਰ ਵਿਚ ਆ ਰਹੇ ਹਨ ’ਤੇ ਜਦੋਂ ਉਹ ਪਿੰਡ ਕਿੱਤਣਾ ਕੋਲ ਸੜਕ ਦੇ ਖਸਤਾ ਹਾਲਤ ਹੋਏ ਹਿੱਸੇ ਕੋਲ ਪਹੁੰਚਦੇ ਹਨ ਤਾਂ ਉੱਥੇ ਅਚਾਨਕ ਬ੍ਰੇਕ ਲਗਾਉਣ ਕਾਰਨ ਜਾਂ ਖਸਤਾ ਹਾਲਤ ਸੜਕ ਤੋਂ ਤੇਜ਼ ਰਫ਼ਤਾਰ ਲੰਘਣ ਕਾਰਨ ਹਾਦਸਾ ਵਾਪਰਨ ਦੇ ਆਸਾਰ ਬਣ ਹੋਏ ਹਨ। ਕੁੱਝ ਸਮੇਂ ਬਾਅਦ ਹੀ ਸੜਕ ਦੀ ਹਾਲਤ ਦਾ ਵਿਗੜਨਾ ਜਾਂਚ ਦਾ ਵਿਸ਼ਾ ਹੈ। ਜੋਗਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਅਗਰ ਸੜਕ ਦੀ ਹੁਣ ਤੋਂ ਹੀ ਇਹ ਹਾਲਤ ਹੋਣ ਲੱਗ ਪਈ ਹੈ ਤਾਂ ਆਉਣ ਵਾਲੇ ਕਈ ਸਾਲ ਲੋਕਾਂ ਨੂੰ ਫਿਰ ਤੋਂ ਖਸਤਾ ਹਾਲਤ ਸੜਕ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੇ ਖਸਤਾ ਹਾਲਤ ਹਿੱਸੇ ਅਤੇ ਹੋਰ ਜਿੱਥੋਂ ਵੀ ਸੜਕ ਦੀ ਹਾਲਤ ਵਿਗੜ ਰਹੀ ਹੈ, ਉਸਦਾ ਨਾਲ ਦੀ ਨਾਲ ਹੀ ਸੁਧਾਰ ਕੀਤਾ ਜਾਵੇ।
ਪਿਛਲੀ ਖ਼ਬਰ - ਰਹੀਮਪੁਰ ਸਬਜ਼ੀ ਮੰਡੀ ਹੱਤਿਆ ਕਾਂਡ- 24 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਪੂਰੀ ਤਰ੍ਹਾਂ ਖ਼ਾਲੀ ਅਗਲੀ ਖ਼ਬਰ 27 ਅਗਸਤ ਨੂੰ ਸਿਹਤ ਵਿਭਾਗ ਦੇ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਰਹਿਣਗੇ - ਇੰਦਰਜੀਤ ਵਿਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।