ਪਿੰਡ ਦੇਹਰੀਵਾਲ ’ਚ ਕਰਵਾਏ ਗਏ ਜ਼ਿਲ੍ਹਾ ਵੇਟਲਿਫਟਿੰਗ ਟੂਰਨਾਮੈਂਟ ’ਚ ਜੇਤੂਆਂ ਨੂੰ ਇਨਾਮ ਦਿੰਦੇ ਪੰਜਾਬ ਪ੍ਰਧਾਨ ਤਾਰਾ ਸਿੰਘ, ਕੋਚ ਜਸਵੀਰ ਸਿੰਘ ਕਟਾਰੀਆ, ਚਰੜ , ਬਲਜਿੰਦਰ ਸਿੰਘ ਭਿੰਡਰ ਤੇ ਹੋਰ।
ਦੇਹਰੀਵਾਲ ਸਕੂਲ ’ ਚ ਕਰਵਾਏ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲੇ
ਅੱਡਾ ਸਰਾਂ , 18 ਅਗਸਤ (ਹਰਜਿੰਦਰ ਸਿੰਘ ਮਸੀਤੀ)-ਵੇਟ ਲਿਫ਼ਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫ਼ਟਿੰਗ ਸੈਂਟਰ ਵਿਚ ਕਰਵਾਇਆ ਗਿਆ। ਕੋਚ ਬਲਜਿੰਦਰ ਸਿੰਘ ਭਿੰਡਰ ਦੀ ਦੇਖ-ਰੇਖ ਵਿਚ ਵੇਟਲਿਫਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਹੇਅਰ ਅਤੇ ਸੈਂਟਰ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦਾ ਉਦਘਾਟਨ ਕੋਚ ਜਸਵੀਰ ਸਿੰਘ ਕਟਾਰੀਆ ਅਮਰੀਕਾ ਨੇ ਕੀਤਾ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੇਟਲਿਫਟਿੰਗ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਤਾਰਾ ਸਿੰਘ ਅਰਜੁਨ ਐਵਾਰਡੀ ਨੇ ਕੀਤੀ।
ਅੱਡਾ ਸਰਾਂ , 18 ਅਗਸਤ (ਹਰਜਿੰਦਰ ਸਿੰਘ ਮਸੀਤੀ)-ਵੇਟ ਲਿਫ਼ਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫ਼ਟਿੰਗ ਸੈਂਟਰ ਵਿਚ ਕਰਵਾਇਆ ਗਿਆ। ਕੋਚ ਬਲਜਿੰਦਰ ਸਿੰਘ ਭਿੰਡਰ ਦੀ ਦੇਖ-ਰੇਖ ਵਿਚ ਵੇਟਲਿਫਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਹੇਅਰ ਅਤੇ ਸੈਂਟਰ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦਾ ਉਦਘਾਟਨ ਕੋਚ ਜਸਵੀਰ ਸਿੰਘ ਕਟਾਰੀਆ ਅਮਰੀਕਾ ਨੇ ਕੀਤਾ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੇਟਲਿਫਟਿੰਗ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਤਾਰਾ ਸਿੰਘ ਅਰਜੁਨ ਐਵਾਰਡੀ ਨੇ ਕੀਤੀ। ਮੁਕਾਬਲਿਆਂ ਦੌਰਾਨ ਅੰਡਰ-14 ਸਾਲ ਲੜਕਿਆਂ ਦੇ ਵਰਗ ਵਿਚ ਹਰ ਫ਼ਤਿਹ ਸਿੰਘ, ਗੁਰਮਨ ਸਿੰਘ, ਸੁਖਮਨ ਸਿੰਘ, ਹਰਦੀਪ ਸਿੰਘ, ਜੀਵਨ, ਯੁਵਰਾਜ ਸਿੰਘ, ਪ੍ਰਭਜੋਤ ਸਿੰਘ ਅਤੇ ਬਲਵੀਰ ਸ਼ਰਮਾ ਆਪੋ ਆਪਣੀ ਕੈਟਾਗਰੀ ਵਿਚ ਪਹਿਲੇ ਸਥਾਨ ਤੇ ਰਹੇ । ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਹਰਨੂਰ ਕੌਰ, ਬਰਲੀਨ ਕੌਰ ਅਤੇ ਜਸਮੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਵਰਗ ਵਿਚ ਸੁਖਦੇਵ ਸਿੰਘ, ਤੇਜਸ ਠੇਠਰ, ਜਗਤੇਸ਼ਵਰ ਸਿੰਘ, ਪਰਮਜੋਤ ਸਿੰਘ, ਅਰਮਾਨ ਨੇ ਪਹਿਲਾ ਸਥਾਨ ਹਾਸਲ ਕੀਤਾ। 17 ਸਾਲ ਤੋਂ ਉੱਪਰ ਉਮਰ ਵਰਗ ਵਿਚ ਮਨਤੇਜ ਸਿੰਘ ਭਿੰਡਰ, ਸਿਮਰਨਜੀਤ ਸਿੰਘ, ਤਨਵੀਰ ਸਿੰਘ, ਪ੍ਰਭਜੋਤ ਸਿੰਘ, ਜਸਕਰਨਪ੍ਰੀਤ ਸਿੰਘ, ਹਰਜੋਤ ਸਿੰਘ, ਸਰਬਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਅਤੇ ਕੋਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੇਤੂਆਂ ਨੂੰ ਇਨਾਮ ਭੇਟ ਕਰਦੇ ਹੋਏ ਪ੍ਰਧਾਨ ਤਾਰਾ ਸਿੰਘ, ਜਸਵੀਰ ਸਿੰਘ ਕਟਾਰੀਆ ਅਤੇ ਰਸ਼ਪਾਲ ਚਰੜ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਦੇ ਹੋਏ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਮੁਖੀ ਸੰਦੀਪ ਤੁਲੀ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਨੰਬਰਦਾਰ ਉਂਕਾਰ ਸਿੰਘ, ਸ਼ਿੰਦਰਪਾਲ ਮੱਲ੍ਹੀ, ਉਪਕਾਰ ਸਿੰਘ, ਕੋਚ ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਡੀ. ਜੀ. ਐੱਮ., ਮਨੀ ਦੇਹਰੀਵਾਲ, ਗੁਰਦੀਪ ਸਿੰਘ, ਅੰਮ੍ਰਿਤ ਪਾਲ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ ਲਿੱਤਰ, ਸਰਬਜੋਤ ਸਿੰਘ ਸੰਧੂ, ਸਨੀ ਦੇਹਰੀਵਾਲ, ਨੰਬਰਦਾਰ ਤੀਰਥ ਸਿੰਘ, ਬੰਟੂ, ਕੁਲਵਿੰਦਰ ਸਿੰਘ, ਡਾ. ਸ਼ੰਮੀ ਆਦਿ ਮੌਜੂਦ ਸਨ।