ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ’ਚੋਂ ਕੀਮਤੀ ਸਾਮਾਨ ਚੋਰੀ
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ (ਬੂੰਗਾ ਸਾਹਿਬ ਸਕੂਲ) ਤਾਜੇਵਾਲ ਵਿਖੇ ਅਣਪਛਾਤੇ ਚੋਰਾਂ ਵਲੋਂ ਕਮਰਿਆਂ ਦੇ ਦਰਵਾਜ਼ਿਆਂ ਦੀ ਭੰਨ੍ਹ-ਤੋੜ ਕਰਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੰਤ ਮਹਾਂਵੀਰ ਸਿੰਘ ਤਾਜੇਵਾਲ ਨੇ ਦੱਸਿਆ ਕਿ ਅਣਪਛਾਤੇ ਚੋਰ ਸਕੂਲ ਦੇ 5 ਕਮਰਿਆਂ ਦੇ ਦਰਵਾਜ਼ਿਆਂ ਦੀ ਭੰਨ੍ਹ-ਤੋੜ ਅਤੇ ਅੰਦਰ ਪਈਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਨ ਉਪਰੰਤ ਕੰਪਿਊਟਰ ਦਾ ਸਾਮਾਨ, ਕੈਮਰਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ।
ਸ
ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ’ਚ ਚੋਰਾਂ ਵਲੋਂ ਅਲਮਾਰੀ ਦੀ ਕੀਤੀ ਫਰੋਲਾ-ਫਰਾਲੀ ਦਾ ਦ੍ਰਿਸ਼।
19-08-2026
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ (ਬੂੰਗਾ ਸਾਹਿਬ ਸਕੂਲ) ਤਾਜੇਵਾਲ ਵਿਖੇ ਅਣਪਛਾਤੇ ਚੋਰਾਂ ਵਲੋਂ ਕਮਰਿਆਂ ਦੇ ਦਰਵਾਜ਼ਿਆਂ ਦੀ ਭੰਨ੍ਹ-ਤੋੜ ਕਰਕੇ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੰਤ ਮਹਾਂਵੀਰ ਸਿੰਘ ਤਾਜੇਵਾਲ ਨੇ ਦੱਸਿਆ ਕਿ ਅਣਪਛਾਤੇ ਚੋਰ ਸਕੂਲ ਦੇ 5 ਕਮਰਿਆਂ ਦੇ ਦਰਵਾਜ਼ਿਆਂ ਦੀ ਭੰਨ੍ਹ-ਤੋੜ ਅਤੇ ਅੰਦਰ ਪਈਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਨ ਉਪਰੰਤ ਕੰਪਿਊਟਰ ਦਾ ਸਾਮਾਨ, ਕੈਮਰਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਬਾਂਦਰਾਂ ਤੋਂ ਬਚਾਉਣ ਲਈ ਰੱਖੀ ਏਅਰ ਗਨ ਵੀ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਨਾ ਚੁੱਕ ਹੁਣ ਦੀ ਸੂਰਤ ‘ਚ ਕੁੱਝ ਸਾਮਾਨ ਚੋਰ ਸਕੂਲ ਦੇ ਗੇਟ ਕੋਲ ਹੀ ਛੱਡ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਚੱਬੇਵਾਲ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।