19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹੁਸ਼ਿਆਰਪੁਰ-ਜਲੰਧਰ ਰੋਡ ਦੀ ਮਾੜੀ ਹਾਲਤ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ

ਨਸਰਾਲਾ, 18 ਅਗਸਤ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ ਜਿਸ ਨੂੰ ਜਲੰਧਰ-ਚਿੰਤਪੁਰਨੀ ਮਾਰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਤੇ ਇਹ ਸੜਕ ਦੋ ਸੂਬਿਆਂ ਪੰਜਾਬ ਤੇ ਹਿਮਾਚਲ ਨੂੰ ਵੀ ਆਪਸ ਵਿਚ ਜੋੜਦੀ ਹੈ ਅਤੇ ਮਾਤਾ ਚਿੰਤਪੁਰਨੀ, ਜਵਾਲਾਜੀ ਅਤੇ ਹਿਮਾਚਲ ਦੇ ਹੋਰ ਧਾਰਮਿਕ ਅਸਥਾਨਾਂ ਦਾ ਵੀ ਮੁੱਖ ਮਾਰਗ ਹੈ। ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਆਪਣੇ ਮਾੜੇ ਹਾਲਾਤਾਂ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਪੰਜਾਬ ਦਾ ਨਾਂਅ ਚਮਕਾ ਰਹੀ ਹੈ, ਉੱਥੇ ਹੀ ਇਸ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਡਾ ਨਸਰਾਲਾ, ਤਾਰਾਗੜ੍ਹ ਮੋੜ ਅਤੇ ਸਿੰਗੜੀਵਾਲਾ ਬਾਈਪਾਸ ਦੇ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਫ਼ੋਟੋ ਅਤੇ ਵੀਡੀਓ ਦੇ ਕਾਰਨ ਸੰਸਾਰ ਵਿਚ ਪੂਰਾ ਨਾਮਣਾ ਖੱਟ ਰਹੀ ਹੈ।

ਅਜੀਤ ਡੈਸਕ 19-08-2026
ਨਸਰਾਲਾ, 18 ਅਗਸਤ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ ਜਿਸ ਨੂੰ ਜਲੰਧਰ-ਚਿੰਤਪੁਰਨੀ ਮਾਰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਤੇ ਇਹ ਸੜਕ ਦੋ ਸੂਬਿਆਂ ਪੰਜਾਬ ਤੇ ਹਿਮਾਚਲ ਨੂੰ ਵੀ ਆਪਸ ਵਿਚ ਜੋੜਦੀ ਹੈ ਅਤੇ ਮਾਤਾ ਚਿੰਤਪੁਰਨੀ, ਜਵਾਲਾਜੀ ਅਤੇ ਹਿਮਾਚਲ ਦੇ ਹੋਰ ਧਾਰਮਿਕ ਅਸਥਾਨਾਂ ਦਾ ਵੀ ਮੁੱਖ ਮਾਰਗ ਹੈ। ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਆਪਣੇ ਮਾੜੇ ਹਾਲਾਤਾਂ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਪੰਜਾਬ ਦਾ ਨਾਂਅ ਚਮਕਾ ਰਹੀ ਹੈ, ਉੱਥੇ ਹੀ ਇਸ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਡਾ ਨਸਰਾਲਾ, ਤਾਰਾਗੜ੍ਹ ਮੋੜ ਅਤੇ ਸਿੰਗੜੀਵਾਲਾ ਬਾਈਪਾਸ ਦੇ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਫ਼ੋਟੋ ਅਤੇ ਵੀਡੀਓ ਦੇ ਕਾਰਨ ਸੰਸਾਰ ਵਿਚ ਪੂਰਾ ਨਾਮਣਾ ਖੱਟ ਰਹੀ ਹੈ। ਜਿਸ ਤਰ੍ਹਾਂ ਇਲਾਕਾ ਨਿਵਾਸੀਆਂ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੀ ਸਰਕਾਰਾਂ ਨੂੰ ਸਾਰ ਨਹੀਂ, ਲਗਦਾ ਹੈ ਕਿ 2027 ਦੇ ਆਉਣ ਵਾਲੇ ਇਲੈਕਸ਼ਨਾਂ ਵਿਚ ਲੋਕ ਇਸ ਦਾ ਬਦਲਾ ਲੀਡਰਾਂ ਦੀਆਂ ਦੌੜਾਂ ਲਗਾ ਕੇ ਜ਼ਰੂਰ ਲੈਣਗੇ ਤੇ ਆਪਣੇ ਵੋਟ ਦੀ ਤਾਕਤ ਦਿਖਾਉਣਗੇ। ਇਸ ਰੋਡ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਜੇ ਕਹੀਏ ਕਿ ਟੋਇਆਂ ਵਿਚ ਸੜਕ ਲੱਭਣੀ ਪੈਂਦੀ ਹੈ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਅੱਡਾ ਨਸਰਾਲਾ ਵਿਖੇ ਪਏ ਟੋਏ ਤੇ ਉਨ੍ਹਾਂ ਵਿਚ ਬਰਸਾਤ ਦਾ ਭਰਦਾ ਪਾਣੀ ਜਿੱਥੇ ਰਾਹਗੀਰਾਂ ਲਈ ਅੜਚਣ ਬਣਦਾ ਹੈ, ਉੱਥੇ ਹੀ ਇੱਥੋਂ ਦੇ ਦੁਕਾਨਦਾਰਾਂ ਲਈ ਵੀ ਵੱਡੀ ਮੁਸੀਬਤ ਬਣਿਆ ਹੋਇਆ ਹੈ, ਕਿਉਂਕਿ ਪ੍ਰਸ਼ਾਸਨ ਵਲੋਂ ਸੜਕ ਦੁਆਲੇ ਬਣਾਇਆ ਨਾਲਾ ਥਾਂ-ਥਾਂ ਤੋਂ ਰੁਕਿਆ ਹੋਇਆ ਹੈ ਤੇ ਇਸ ਦਾ ਸਾਰਾ ਪਾਣੀ ਸੜਕ ਵਿਚ ਆ ਕੇ ਅੱਡਾ ਨਸਰਾਲਾ ‘ਚ ਨੀਵੀਂ ਜਗ੍ਹਾ ਇਕੱਠਾ ਹੋ ਜਾਂਦਾ ਹੈ। ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੇ ਤਾਂ ਆਪਣੇ ਰਾਹ ਬਦਲ ਲਏ ਹਨ, ਉਹ ਹੁਸ਼ਿਆਰਪੁਰ - ਫ਼ਗਵਾੜਾ ਰੋਡ ਜਾਂ ਫਿਰ ਹਸ਼ਿਆਰਪੁਰ-ਟਾਂਡਾ ਸੜਕ ਵੱਲ ਦੀ ਜਾਣ ’ਚ ਹੀ ਆਪਣੀ ਭਲਾਈ ਸਮਝਦੇ ਹਨ। ਆਸ-ਪਾਸ ਦੇ ਲੋਕ ਵੀ ਪਿੰਡਾਂ ਦੀਆਂ ਸੰਪਰਕ ਸੜਕਾਂ ਵਿਚ ਦੀ ਹੋ ਕੇ ਆਪਣੀ ਮੰਜ਼ਿਲ ‘ਤੇ ਪਹੁੰਚਦੇ ਹਨ। ਸੜਕ ’ਤੇ ਪਏ ਟੋਇਆਂ ਨੂੰ ਕਈ ਵਾਰ ਇਲਾਕੇ ਤੇ ਲੋਕਾਂ ਨੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੰਕਰੀਟ, ਇੱਟਾਂ ਰੋੜੇ ਤੇ ਮਿੱਟੀ ਪਾ ਕੇ ਪੂਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ‘ਚਾਰ ਦਿਨਾਂ ਦੀ ਚਾਂਦਨੀ, ਫਿਰ ਅੰਧੇਰੀ ਰਾਤ’ ਵਾਲੀ ਗੱਲ ਹੋ ਜਾਂਦੀ ਹੈ। ਡੂੰਘੇ ਟੋਇਆਂ ਕਾਰਨ ਨਿੱਤ ਦਿਨ ਹਾਦਸੇ ਵਾਪਰਦੇ ਹਨ। ਲੋਕਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤੇ ਕੀਮਤੀ ਗੱਡੀਆਂ ਵੀ ਭੱਜਦੀਆਂ ਹਨ। ਟੁੱਟੀ ਸੜਕ ਕਰਕੇ ਹੋਲੀ ਚਲਦੇ ਵਾਹਨਾਂ ਦੀ ਵਜ੍ਹਾ ਨਾਲ ਟਰੈਫ਼ਿਕ ਵੀ ਜਾਮ ਰਹਿੰਦਾ ਹੈ। ਇਲਾਕਾ ਨਿਵਾਸੀ ਬੱਬੂ ਹੈਦਰੋਵਾਲ, ਗੁਰਬਖ਼ਸ਼ ਸਿੰਘ ਨਸਰਾਲਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਦਿਨੇਸ਼ ਕੁਮਾਰ, ਡਾ. ਰੋਸ਼ਨ ਲਾਲ ਖ਼ਾਨਪੁਰ ਥਿਆੜਾ, ਭਾਈ ਕਮਲ ਸਿੰਘ ਦਿਓਵਾਲ, ਬਲਕਾਰ ਸਿੰਘ ਧੁੱਗਾ, ਕੁਲਵਿੰਦਰ ਕੁਮਾਰ, ਮਾਨ ਕੁਲਾਰ ਨਸਰਾਲਾ, ਸੁਖਦੇਵ ਸਿੰਘ ਭਾਟੀਆ ਆਦਿ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦਿਨ ਦਿਹਾੜੇ ਸਰਕਾਰ ਦੇ ਮੰਤਰੀ, ਵਿਧਾਇਕ ਤੇ ਹੋਰ ਆਹਲਾ ਅਧਿਕਾਰੀ ਪਤਾ ਨਹੀਂ ਕਿੰਨੀ ਕੁ ਵਾਰ ਲੰਘਦੇ ਹਨ, ਪਰ ਕਿਸੇ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕਦੀ। ਅਸੀਂ ਲੋਕਾਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਅੱਕ ਕੇ ਸਾਨੂੰ ਜਲਦੀ ਹੀ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਤੇ ਜਿਸ ਦੇ ਚੰਗੇ ਮਾੜੇ ਨਤੀਜਿਆਂ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।
ਪਿਛਲੀ ਖ਼ਬਰ ਹੁਸ਼ਿਆਰਪੁਰ ਇਨਕਲੇਵ ’ ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਨਾਜਾਇਜ਼ ਖੈਰ ਦੀ ਕਟਾਈ ਖ਼ਿਲਾਫ਼ ਵਣ ਵਿਭਾਗ ਦੀ ਵੱਡੀ ਕਾਰਵਾਈ : ਕਰੋੜਾਂ ਰੁਪਏ ਦੀ ਖੈਰ ਬਰਾਮਦ, ਫ਼ੈਕਟਰੀ ਸੀਲ ਪਿੰਡ ਸਟਿਆਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।