19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਘਰ ਦੀ ਛੱਤ ਡਿਗਣ ਨਾਲ ਔਰਤ ਦੀ ਮੌਤ

ਹੁਸ਼ਿਆਰਪੁਰ, 17 ਅਗਸਤ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ’ਚ ਅੱਜ ਸਵੇਰ ਸਾਰ ਪਏ ਮੀਂਹ ਦੇ ਚੱਲਦਿਆਂ ਇਕ ਘਰ ਦੀ ਛੱਤ ਡਿਗਣ ਕਾਰਨ ਮਲਬੇ ਹੇਠਾਂ ਦੱਬ ਜਾਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਸ ਸੰਬੰਧੀ ਸੁਰਿੰਦਰ ਕੁਮਾਰ ਕਾਕਾ ਵਾਸੀ ਮੁਹੱਲਾ ਵਾਲਮੀਕਿ ਘੰਟਾ ਘਰ ਨੇ ਦੱਸਿਆ ਕਿ ਸਵੇਰ ਦੇ ਕਰੀਬ 6 ਵਜੇ ਉਸ ਦੀ ਭਰਜਾਈ ਕਮਲਾ (78) ਪਤਨੀ ਮੋਹਨ ਲਾਲ ਆਪਣੇ ਘਰ ਦੇ ਬਰਾਂਡੇ ’ਚ ਸੁੱਤੀ ਪਈ ਸੀ।

ਕਮਲਾ ਦੀ ਪੁਰਾਣੀ ਤਸਵੀਰ। 18-08-2026
ਹੁਸ਼ਿਆਰਪੁਰ, 17 ਅਗਸਤ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ’ਚ ਅੱਜ ਸਵੇਰ ਸਾਰ ਪਏ ਮੀਂਹ ਦੇ ਚੱਲਦਿਆਂ ਇਕ ਘਰ ਦੀ ਛੱਤ ਡਿਗਣ ਕਾਰਨ ਮਲਬੇ ਹੇਠਾਂ ਦੱਬ ਜਾਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਸ ਸੰਬੰਧੀ ਸੁਰਿੰਦਰ ਕੁਮਾਰ ਕਾਕਾ ਵਾਸੀ ਮੁਹੱਲਾ ਵਾਲਮੀਕਿ ਘੰਟਾ ਘਰ ਨੇ ਦੱਸਿਆ ਕਿ ਸਵੇਰ ਦੇ ਕਰੀਬ 6 ਵਜੇ ਉਸ ਦੀ ਭਰਜਾਈ ਕਮਲਾ (78) ਪਤਨੀ ਮੋਹਨ ਲਾਲ ਆਪਣੇ ਘਰ ਦੇ ਬਰਾਂਡੇ ’ਚ ਸੁੱਤੀ ਪਈ ਸੀ। ਇਸ ਦੌਰਾਨ ਪਏ ਭਾਰੀ ਮੀਂਹ ਦੇ ਚੱਲਦਿਆਂ ਬਰਾਂਡੇ ਦੀ ਬਾਲਿਆਂ ਵਾਲੀ ਛੱਤ ਅਚਾਨਕ ਉਸ ਉੱਪਰ ਡਿਗ ਗਈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਕਮਲਾ ਨੂੰ ਮਲਬੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਕਮਲਾ ਦੀ ਮੌਤ ਹੋ ਗਈ। ਕਮਲਾ ਆਪਣੇ ਪਤੀ ਅਤੇ ਲੜਕੇ ਸਮੇਤ ਉਕਤ ਘਰ ’ਚ ਰਹਿੰਦੀ ਸੀ। ਮੁਹੱਲਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਪਿਛਲੀ ਖ਼ਬਰ ਭਾਜਪਾ ਨੇ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਬਾਹਰ ਕਾਂਗਰਸ ਹਾਈ ਕਮਾਂਡ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਿੰਡ ਘੁੱਦੂਵਾਲਾ ਦੀ ਨਵੀਂ ਇਕਾਈ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।