12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਆਸ ਨਾਲ ਸਿੱਖ ਕੌਮ ਵਿਚ ਖ਼ੁਸ਼ੀ ਦੀ ਲਹਿਰ - ਮਨਜੀਤ ਸਿੰਘ ਦਸੂਹਾ

ਟਾਂਡਾ ਉੜਮੁੜ, 11 ਅਗਸਤ (ਕੁਲਬੀਰ ਸਿੰਘ ਗੁਰਾਇਆ)- ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਪੈਰੋਲ ਮਿਲਣ ਦੀ ਆਸ ਨੇ ਸਿੱਖ ਕੌਮ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਭਰੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿਚ ਕੀਤਾ।

ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਤੇ ਪਾਰਟੀ ਆਗੂ। ਤਸਵੀਰ : ਕੁਲਬੀਰ ਸਿੰਘ ਗੁਰਾਇਆ 12-08-2026
ਟਾਂਡਾ ਉੜਮੁੜ, 11 ਅਗਸਤ (ਕੁਲਬੀਰ ਸਿੰਘ ਗੁਰਾਇਆ)- ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਪੈਰੋਲ ਮਿਲਣ ਦੀ ਆਸ ਨੇ ਸਿੱਖ ਕੌਮ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਭਰੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿਚ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਲਦੀ ਫ਼ੈਸਲਾ ਲਵੇ, ਕਿਉਂਕਿ ਇਹ ਕਿਸੇ ਵੀ ਕਾਨੂੰਨ ਵਿਚ ਨਹੀਂ ਲਿਖਿਆ ਕਿ ਸਜਾ ਪੂਰੀਆਂ ਕਰਨ ਤੋਂ ਬਾਅਦ ਵਿਚ ਵੀ ਜੇਲ੍ਹਾਂ ਵਿਚ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੁੱਝ ਵੀ ਨਾ ਬੋਲਣਾ ਸਿੱਖ ਕੌਮ ਨਾਲ ਤੇ ਬੰਦੀ ਸਿੰਘਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਵਿਚ ਭਾਈਵਾਲ ਵਾਲੀ ਸਰਕਾਰ ਨਾਲ ਗੱਲਬਾਤ ਕੀਤੀ ਹੁੰਦੀ ਤਾਂ ਅੱਜ ਬੰਦੀ ਸਿੰਘਾਂ ਨੂੰ ਇਹ ਦਿਨ ਦੇਖਣੇ ਨਹੀਂ ਪੈਣੇ ਸਨ, ਕਿਉਂਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਰਹੇ ਕਿ ਜੇਕਰ ਬੰਦੀ ਸਿੰਘ ਬਾਹਰ ਆ ਗਏ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਦੇ ਵਿਚ ਦੋ ਕਾਨੂੰਨ ਲਾਗੂ ਨਹੀਂ ਹੋ ਸਕਦੇ ਕਿ ਸਜ਼ਾਵਾਂ ਪੂਰੀਆਂ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਏ ਤੇ ਦੋਸ਼ੀ ਰਾਮ ਰਹੀਮ ਵਰਗਿਆਂ ਨੂੰ ਵੱਡੇ ਘਿਨੋਣੇ ਕਾਰਨਾਮੇ ਕਰਕੇ ਸਜ਼ਾ ਹੋਣ ਦੇ ਬਾਵਜੂਦ ਪੈਰੋਲ ਤੇ ਬਾਹਰ ਆਉਣ ਦਿੱਤ ਜਾਵੇ੍ਟਇਹ ਸਭ ਸਿੱਖ ਕੌਮ ਨਾਲ ਕੇਂਦਰ ਦੀਆਂ ਸਰਕਾਰਾਂ ਤੇ ਪੰਜਾਬ ਦੀਆਂ ਸਰਕਾਰਾਂ ਧੱਕਾਸ਼ਾਹੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਾਉਣ ਵਾਲੇ ਬਾਦਲ ਦਲ ਨੇ ਕਦੇ ਵੀ ਬੰਦੀ ਸਿੱਖਾਂ ਦੇ ਹੱਕ ਵਿਚ ਹਾਂ ਦਾ ਨਾਅਰਾ ਨਹੀਂ ਮਾਰਿਆ ਤੇ ਨਾ ਹੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਮਾਨ ਸਤਿਕਾਰ ਦੇਣ ਵਿਚ ਕੋਈ ਪਹਿਲ ਕਦਮੀ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਮਿਲਣ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜੋ ਸਿੱਖ ਕੌਮ ਤੇ ਬੰਦੀ ਸਿੰਘਾਂ ਦੇ ਹਿਤ ਦੀ ਵੱਡੀ ਗੱਲ ਹੈ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸਰਕਲ ਪ੍ਰਧਾਨ ਮੁਕੇਰੀਆਂ ਚੀਫ਼ ਨਿਰਮਲ ਸਿੰਘ ਟਾਂਡਾ ਰਾਮ ਸਹਾਇ ਸਰਕਲ ਪ੍ਰਧਾਨ ਦਸੂਹਾ, ਲਖਵੰਤ ਸਿੰਘ ਚੀਮਾ, ਮੀਤ ਪ੍ਰਧਾਨ ਮਨੀ ਸਿੰਘ ਕਲੋਆ, ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ ਓਕਾਰ ਸਿੰਘ ਹੁਸ਼ਿਆਰਪੁਰ, ਕੈਪਟਨ ਸੁਰਿੰਦਰ ਸਿੰਘ, ਸਰਕਲ ਪ੍ਰਧਾਨ ਸਰਾਂ ਕਾਨੂੰਗੋ ਬਲਜੀਤ ਸਿੰਘ ਜਥੇਦਾਰ ਜਸਵਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮਿਆਣੀ, ਜਥੇਦਾਰ ਮਲਕੀਤ ਸਿੰਘ, ਰਵਿੰਦਰ ਸਿੰਘ ਮੋਮੀ, ਹੁਕਮਪ੍ਰੀਤ ਸਿੰਘ ਬਗੋਲਾ, ਬਾਬਾ ਰਜਿੰਦਰ ਸਿੰਘ ਖੁੱਡਾ, ਗੁਰਦੇਵ ਸਿੰਘ ਜੀਆ ਨੱਥਾ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ।
ਪਿਛਲੀ ਖ਼ਬਰ ਪਨਬੱਸ ਬੇਕਾਬੂ ਹੋ ਕੇ ਖੜ੍ਹੇ ਟਿੱਪਰ ਨਾਲ ਟਕਰਾਈ ਅਗਲੀ ਖ਼ਬਰ ਸ਼ਮਸ਼ਾਨ ਭੂਮੀ ਤੇ ਸ਼ਿਵ ਮੰਦਰ ਦੇ ਉਸਾਰੀ ਕਾਰਜ ਜਲਦ ਮੁਕੰਮਲ ਕਰਨ ਲਈ ਸਹਾਰਾ ਕਲੱਬ ਨੇ ਬਣਾਈ ਰਣਨੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।