29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨਰਜ਼ ਮੂਵਮੈਂਟ ਪੰਜਾਬ ਅਤੇ ਲੇਬਰ ਪਾਰਟੀ ਵਲੋਂ ਰੋਸ ਮੁਜ਼ਾਹਰਾ

ਅਜੀਤ ਡੈਸਕ 02-07-2026

ਕੋਟਫ਼ਤੂਹੀ, 1 ਜੁਲਾਈ (ਅਵਤਾਰ ਸਿੰਘ ਅਟਵਾਲ)- ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨਰਜ਼ ਮੂਵਮੈਂਟ (ਪੰਜਾਬ) ਅਤੇ ਲੇਬਰ ਪਾਰਟੀ ਵੱਲੋਂ ਕੀਤੇ ਜਾ ਰਹੇ ਸੰਵਿਧਾਨਕ ਭੇਦਭਾਵ ਅਤੇ ਔਰਤ ਤੇ ਮਰਦ ਨੂੰ ਬੁਢਾਪਾ ਪੈਨਸ਼ਨ ਦੇਣ ਵਿਚ ਦੋਹਾਂ ਦੀ ਉਮਰ ਵਿਚ 7 ਸਾਲਾਂ ਦਾ ਅੰਤਰ ਰੱਖਣ ਅਤੇ ਪੈਨਸ਼ਨ ਅਪਲਾਈ ਕਰਨ ਵਾਲੀ ਮਿਤੀ ਤੋਂ 4 ਮਹੀਨੇ ਬਾਅਦ ਪੈਨਸ਼ਨ ਚਾਲੂ ਕਰਨ ਦੇ ਵਿਰੁੱਧ ਖੈਰੜ (ਰਾਵਲ ਬੱਸੀ) ਵਿਖੇ ਜੈ ਗੋਪਾਲ ਧੀਮਾਨ ਅਤੇ ਸਤਨਾਮ ਸਿੰਘ ਦੀ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਦੀਆਂ ਵਿਤਕਰੇ ਭਰੀਆਂ ਨੀਤੀਆਂ ਦੇ ਵਿਰੁੱਧ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਅਗਰ ਹਰਿਆਣਾ ਵਿਚ ਸਰਕਾਰ 3200 ਰੁਪਏ ਪਤੀ ਮਹੀਨਾ ਪੈਨਸ਼ਨ ਦੇ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ 3500 ਰੁਪਏ ਕਿਉਂ ਨਹੀਂ ਦੇ ਸਕਦੀ। ਪੰਜਾਬ ਸਰਕਾਰ ਵੱਲੋਂ ਜਿਹੜੀ ਵਿਧਵਾ, ਬੁਢਾਪਾ, ਅੰਗਹੀਣ ਅਤੇ ਤਲਾਕ ਸ਼ੁਦਾ ਔਰਤ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਉਹ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਨਾ ਮਾਤਰ ਹੀ ਹੈ, ਐਨੀ ਪੈਨਸ਼ਨ ਦੀ ਰਕਮ ਨਾਲ ਘਰਾਂ ਵਿਚ ਦਵਾਈਆਂ ਹੀ ਆ ਜਾਂਦੀਆਂ ਹਨ। ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 14 ਤੇ 15 ਲਾਗੂ ਕਰਨ ਲਈ ਹੈ, ਨਾ ਕਿ ਅਣਗੋਲਿਆਂ ਕਰਨ ਲਈ, ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਦੇਣ ’ਚ ਔਰਤ ਦੀ ਉਮਰ 58 ਸਾਲ ਤੇ ਮਰਦ ਦੀ ਉਮਰ 65 ਸਾਲ ਕਰ ਕੇ ਲੋਕਾਂ ਨਾਲ ਸੰਵਿਧਾਨਕ ਵਿਤਕਰਾ ਕਰ ਰਹੀ ਹੈ, ਅੱਜ ਔਰਤ ਤੇ ਮਰਦ ਦੇ ਅਧਿਕਾਰ ਬਰਾਬਰ ਹਨ। ਭਾਵ ਮਰਦ ਨੂੰ ਪੈਨਸ਼ਨ ਔਰਤ ਦੀ ਉਮਰ ਤੋਂ 7 ਸਾਲ ਬਾਅਦ ਚਾਲੂ ਕਰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਖ਼ੁਦ ਅਪਣਾ ਜੀਵਨ ਤੇ ਭਵਿੱਖ ਦੀਆਂ ਚਣੋਤੀਆਂ ਤਹਿ ਕਰਨ ਦੇ ਆਰਥਿਕ ਮੌਕੇ ਦੇਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨੂੰ ਹਰ ਕੰਮ ਕਰਨ ਤੇ ਫ਼ੈਸਲੇ ਲੈਣ ਤੇ ਰੋਕਾਂ ਖੜੀਆਂ ਕੀਤੀਆਂ ਜਾਣ। ਇਸ ਮੌਕੇ ਰਣਜੀਤ ਕੌਰ, ਮਨਜੀਤ ਕੌਰ, ਮਨਜਿੰਦਰ ਕੌਰ, ਕੁਲਵਿੰਦਰ ਕੌਰ, ਗੀਤਾ ਰਾਣੀ, ਬਿਮਲਾ ਰਾਣੀ, ਮੋਹਨ ਲਾਲ, ਸੋਮ ਨਾਥ, ਗਿਆਨ ਚੰਦ, ਤਰਸੇਮ ਲਾਲ, ਸੰਤੋਖ ਲਾਲ, ਹਰਭਜਨ ਲਾਲ, ਬਲਜੀਤ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਤਲਵਾੜਾ ’ਚ ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕਾਂ ’ਚ ਹਾਹਾਕਾਰ ਅਗਲੀ ਖ਼ਬਰ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਸਿੱਖ ਸੰਗਤਾਂ ਨੂੰ ਇੱਕਜੁੱਟ ਹੋਣ ਦੀ ਲੋੜ - ਭੂੰਦੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।