26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਾਲੀਆਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਪਿੰਡ ਟੱਬਾ ਵਾਸੀ

ਅਜੀਤ ਡੈਸਕ 25-05-2026
ਬੀਣੇਵਾਲ, 24 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਟੱਬਾ ਦੇ ਲੋਕ ਗੰਦੀਆਂ ਨਾਲੀਆਂ ਦਾ ਸਰਫ਼ ਵਾਲਾ ਤੇ ਕਚਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਜ਼ਿਕਰਯੋਗ ਹੈ ਕਿ ਪਿੰਡ ਟੱਬਾ ਸਮੇਤ ਅੱਠ ਪਿੰਡਾਂ ਨੂੰ ਹਰੀਪੁਰ ਜਲ ਯੋਜਨਾ ਤੋਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ | ਇਨ੍ਹਾਂ ਪਿੰਡਾਂ ਨੂੰ ਸਪਲਾਈ ਦੇਣ ਲਈ ਪਿੰਡ ਸੇਖੋਵਾਲ ਵਿਚ ਪਾਣੀ ਦੀ ਵੱਡੀ ਟੈਂਕੀ ਵੀ ਬਣੀ ਹੋਈ ਹੈ | ਪਿੰਡ ਟੱਬਾ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ 'ਚ ਕਰੀਬ ਇਕ ਹਫ਼ਤੇ ਤੋਂ ਖ਼ਰਾਬ ਪਾਣੀ ਦੀ ਸਪਲਾਈ ਆ ਰਹੀ ਹੈ | ਪਿੰਡ 'ਚ ਦੋ ਤਿੰਨ ਥਾਵਾਂ 'ਤੇ ਪਾਈਪ ਲਾਈਨ ਲੀਕ ਕਰ ਰਹੀ ਹੈ ਅਤੇ ਐਲੀਮੈਂਟਰੀ ਸਕੂਲ ਲਾਗੇ ਤਾਂ ਲੀਕੇਜ ਲਗਾਤਾਰ ਕਈ ਮਹੀਨਿਆਂ ਤੋਂ ਹੋ ਰਹੀ ਹੈ, ਜਿਸ ਕਰਕੇ ਗੰਦਾ ਪਾਣੀ ਪਾਈਪਾਂ 'ਚ ਚਲਾ ਜਾਂਦਾ ਹੈ | ਪਿੰਡ ਵਾਸੀਆਂ ਨੇ ਦੱਸਿਆ ਪਾਣੀ 'ਚ ਸਰਫ਼ ਮਿਕਸ ਹੁੰਦਾ ਹੈ ਅਤੇ ਗੰਦਗੀ ਤੇ ਕਚਰਾ ਵੀ ਪਾਣੀ 'ਚ ਆਉਂਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਇਸ ਸੰਬੰਧੀ ਜੇ. ਈ. ਸਕਸ਼ਮ ਸ਼ਰਮਾ ਨੇ ਦੱਸਿਆ ਕਿ ਹੋ ਸਕਦਾ ਹੈ ਪਾਈਪ ਲਾਈਨ ਕਿਸੇ ਥਾਂ ਤੋਂ ਟੱੁਟ ਗਈ ਹੋਵੇ ਤਾਂ ਹੀ ਪਾਈਪਾਂ 'ਚ ਸਪਲਾਈ ਬੰਦ ਹੋਣ 'ਤੇ ਗੰਦਾ ਪਾਣੀ ਪਾਈਪਾਂ 'ਚ ਚਲਾ ਜਾਂਦਾ ਹੈ | ਜੇ. ਈ. ਕਿਹਾ ਕਿ ਉਹ ਆਪਣੇ ਕਰਮਚਾਰੀ ਭੇਜ ਕੇ ਟੁੱਟੀਆਂ ਲਾਈਨਾਂ ਦੀ ਮੁਰੰਮਤ ਕਰਵਾ ਦੇਣਗੇ |
ਪਿਛਲੀ ਖ਼ਬਰ ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ, ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਅਗਲੀ ਖ਼ਬਰ ਖ਼ੁਆਜਾ ਪੀਰ ਦੀ ਯਾਦ 'ਚ ਜੋੜ ਮੇਲਾ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।